05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਐੱਫ.ਐੱਸ.ਐੱਸ.ਏ.ਆਈ. ਵਲੋਂ ਸਵਿਗੀ ਇੰਸਟਾਮਾਰਟ ਨੂੰ ਨੋਟਿਸ

ਨਵੀਂ ਦਿੱਲੀ, 11 ਜੁਲਾਈ (ਪੀ.ਟੀ.ਆਈ.)-ਫੂਡ ਰੈਗੂਲੇਟਰ ਐੱਫ.ਐੱਸ.ਐੱਸ.ਏ.ਆਈ.ਨੇ ਕਿਹਾ ਕਿ ਉਸਨੇ ਸਵਿਗੀ ਇੰਸਟਾਮਾਰਟ ਨੂੰ 9 ਨੋਟਿਸ ਜਾਰੀ ਕੀਤੇ ਹਨ। ਇਹ ਕਦਮ ਗਾਹਕਾਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਆਇਆ ਹੈ ਜਿਨ੍ਹਾਂ ਨੇ ਪਲੇਟਫਾਰਮ ‘ਤੇ ਸੜੇ ਅਤੇ ਮਿਆਦ ਪੁੱਗ ਚੁੱਕੇ ਭੋਜਨ ਉਤਪਾਦਾਂ ਦੀ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਸੋਸ਼ਲ ...

Ad Position 21
No active advertisement
ਅਜੀਤ ਡੈਸਕ 12-07-2026

ਨਵੀਂ ਦਿੱਲੀ, 11 ਜੁਲਾਈ (ਪੀ.ਟੀ.ਆਈ.)-ਫੂਡ ਰੈਗੂਲੇਟਰ ਐੱਫ.ਐੱਸ.ਐੱਸ.ਏ.ਆਈ.ਨੇ ਕਿਹਾ ਕਿ ਉਸਨੇ ਸਵਿਗੀ ਇੰਸਟਾਮਾਰਟ ਨੂੰ 9 ਨੋਟਿਸ ਜਾਰੀ ਕੀਤੇ ਹਨ। ਇਹ ਕਦਮ ਗਾਹਕਾਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਆਇਆ ਹੈ ਜਿਨ੍ਹਾਂ ਨੇ ਪਲੇਟਫਾਰਮ ‘ਤੇ ਸੜੇ ਅਤੇ ਮਿਆਦ ਪੁੱਗ ਚੁੱਕੇ ਭੋਜਨ ਉਤਪਾਦਾਂ ਦੀ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਕਿਹਾ ਕਿ ਉਸਨੇ ਐੱਫ.ਐੱਸ.ਐੱਸ. ਐਕਟ 2006 ਦੇ ਤਹਿਤ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਉਣ ਵਾਲੀਆਂ ਕਈ ਗਾਹਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਵਿਗੀ ਇਸਟਾਮਰਟ ਨੂੰ ਨੌਂ ਨੋਟਿਸ ਜਾਰੀ ਕੀਤੇ ਹਨ। ਇਸ ਦੌਰਾਨ,ਇੱਕ ਇਸਟਾਮਾਰਟ ਬੁਲਾਰੇ ਨੇ ਕਿਹਾ ਕਿ ਅਸੀਂ ਐੱਫ.ਐੱਸ.ਐੱਸ.ਏ.ਆਈ. ਦੁਆਰਾ ਫਲੈਗ ਕੀਤੀਆਂ ਸੂਚੀਆਂ ਦੀ ਸਮੀਖਿਆ ਕਰ ਰਹੇ ਹਾਂ ਅਤੇ ਮਾਮਲੇ ਨੂੰ ਹੱਲ ਕਰਨ ਲਈ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਾਂ। ਰੈਗੂਲੇਟਰ ਨੇ ਕਿਹਾ ਕਿ ਪਲੇਟਫਾਰਮ ਵਿਰੁੱਧ ਗਾਹਕਾਂ ਦੀਆਂ ਸ਼ਿਕਾਇਤਾਂ ਵਿੱਚ ਸਵਿਗੀ ਇਸਟਾਮਾਰਟ ਰਾਹੀਂ ਮਿਆਦ ਪੁੱਗ ਚੁੱਕੇ, ਖਰਾਬ, ਸੜੇ, ਦੂਸ਼ਿਤ ਅਤੇ ਅਸੁਰੱਖਿਅਤ ਭੋਜਨ ਉਤਪਾਦਾਂ ਦੀ ਸਪਲਾਈ ਦਾ ਦੋਸ਼ ਹੈ।ਰੈਗੂਲੇਟਰ ਨੇ ਪਲੇਟਫਾਰਮ ਨੂੰ ਇੱਕ ਵਿਸਤ੍ਰਿਤ ਸਪੱਸ਼ਟੀਕਰਨ ਅਤੇ ਇੱਕ ਪਾਲਣਾ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ; ਅਜਿਹਾ ਨਾ ਕਰਨ ‘ਤੇ, ਢੁੱਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਅਨਿਲ ਅੰਬਾਨੀ ਗਰੁੱਪ ਵਿਰੁੱਧ ਜਾਂਚ ’ਚ 1,000 ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ ਅਗਲੀ ਖ਼ਬਰ 5 ਅਰਬ ਡਾਲਰ ਵਾਲਾ ਨੀਲਮ-ਜਿਹਲਮ ਪਣਬਿਜਲੀ ਪ੍ਰਾਜੈਕਟ 2028 ਤੱਕ ਰੁਕਿਆ
Ad Position 24
No active advertisement