05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਲਾਲੜੂ ਨੇੜੇ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਨੇ ਮਾਂ-ਧੀਆਂ ਨੂੰ ਕੁਚਲਿਆ

ਡੇਰਾਬਸੀ, 12 ਜੁਲਾਈ (ਰਣਬੀਰ ਸਿੰਘ/ ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪੈਂਦੇ ਸਰਸੀਣੀ ਕੱਟ ਨੇੜੇ...

Ad Position 21
No active advertisement
ਅਜੀਤ ਡੈਸਕ 12-07-2026

ਡੇਰਾਬਸੀ, 12 ਜੁਲਾਈ (ਰਣਬੀਰ ਸਿੰਘ/ ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪੈਂਦੇ ਸਰਸੀਣੀ ਕੱਟ ਨੇੜੇ ਇਕ ਰੂਹ ਕੰਬਾਊ ਸੜਕ ਹਾਦਸਾ ਸਾਹਮਣੇ ਆਇਆ ਹੈ। ਇੱਥੇ ਇਕ ਬੇਕਾਬੂ ਅਤੇ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿਚ ਆਉਣ ਨਾਲ ਇਕ ਔਰਤ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਉਸ ਦੀਆਂ ਦੋ ਨੌਜਵਾਨ ਧੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਜ਼ਖਮੀਆਂ ਵਿਚੋਂ ਇਕ ਲੜਕੀ ਦੀ ਲੱਤ ਟੁੱਟਣ ਕਾਰਨ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵਾਂ ਨੂੰ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਸ਼ਾਮ ਦੇ ਕਰੀਬ 6 ਵਜੇ ਵਾਪਰੀ। ਸਰਸੀਣੀ ਪਿੰਡ ਦੀ ਰਹਿਣ ਵਾਲੀ 46 ਸਾਲਾਂ ਊਸ਼ਾ ਦੇਵੀ ਪਤਨੀ ਗੋਪਾਲ ਸ਼ੁਕਲਾ ਆਪਣੀਆਂ ਦੋ ਧੀਆਂ, 23 ਸਾਲਾਂ ਸ਼ਿਵਾਨੀ ਸ਼ੁਕਲਾ ਅਤੇ 26 ਸਾਲਾਂ ਸ਼ਾਨੂ ਸ਼ੁਕਲਾ ਨਾਲ ਹਾਈਵੇਅ ਪਾਰ ਕਰਨ ਲਈ ਸੜਕ ਕਿਨਾਰੇ ਖੜ੍ਹੀ ਸੀ। ਇਸੇ ਦੌਰਾਨ ਚੰਡੀਗੜ੍ਹ ਵਲੋਂ ਆ ਰਹੀ ਇਕ ਬੇਕਾਬੂ ਹੋਂਡਾ ਸਿਟੀ ਕਾਰ, ਜੋ ਬਹੁਤ ਤੇਜ਼ ਰਫ਼ਤਾਰ ਨਾਲ ਅੰਬਾਲਾ ਵੱਲ ਜਾ ਰਹੀ ਸੀ, ਨੇ ਤਿੰਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਊਸ਼ਾ ਦੇਵੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਦੋਵੇਂ ਧੀਆਂ ਸੜਕ ’ਤੇ ਜਾ ਡਿੱਗੀਆਂ। ਹਾਦਸੇ ਵਿਚ ਸ਼ਾਨੂ ਸ਼ੁਕਲਾ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਸਵਾ 6 ਵਜੇ ਦੇ ਕਰੀਬ ਮੌਕੇ ’ਤੇ ਪਹੁੰਚੀ।

ਉੱਥੇ ਮੌਜੂਦ ਰਾਹਗੀਰਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਕਾਰ ਦਾ ਨੰਬਰ ਨੋਟ ਕਰ ਲਿਆ ਹੈ। ਇਸ ਦੌਰਾਨ 108 ਨੰਬਰ ਐਂਬੂਲੈਂਸ ਰਾਹੀਂ ਦੋਵਾਂ ਜ਼ਖਮੀ ਭੈਣਾਂ ਨੂੰ ਹਸਪਤਾਲ ਭੇਜਿਆ ਗਿਆ, ਜਦੋਂ ਕਿ ਮ੍ਰਿਤਕ ਔਰਤ ਦੀ ਦੇਹ ਨੂੰ ਟੋਲ ਪਲਾਜ਼ਾ ਦੀ ਐਂਬੂਲੈਂਸ ਰਾਹੀਂ ਮੌਰਚਰੀ ਪਹੁੰਚਾਇਆ ਗਿਆ। ਲਾਲੜੂ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰ ਚਾਲਕ ਖ਼ਿਲਾਫ਼ ਕਾਰਵਾਈ ਤੇ ਹਾਦਸੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪਹਿਲਗਾਮ ਦੇ ਓਵੇਰਾ ਨਾਲੇ ਵਿਚ ਫਟਿਆ ਬੱਦਲ ਅਗਲੀ ਖ਼ਬਰ ਸੜਕ ਹਾਦਸੇ ਵਿਚ ਨੌਜਵਾਨ ਦੀ ਹੋਈ ਮੌਤ
Ad Position 24
No active advertisement