05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਘੱਗਰ ਦਰਿਆ ਵਿਚ ਰੁੜ੍ਹੇ ਦੋ ਦੋਸਤਾਂ ਵਿਚੋ ਇਕ ਦੀ ਲਾਸ਼ ਮਿਲੀ

ਡੇਰਾਬੱਸੀ, 12 ਜੁਲਾਈ (ਗੁਰਮੀਤ ਸਿੰਘ)- ਦੋ ਦਿਨ ਪਹਿਲਾ ਘੱਗਰ ਦਰਿਆ ਵਿਚ ਮਛਲੀਆਂ ਫੜਨ ਦੌਰਾਨ...

Ad Position 21
No active advertisement
ਅਜੀਤ ਡੈਸਕ 12-07-2026

ਡੇਰਾਬੱਸੀ, 12 ਜੁਲਾਈ (ਗੁਰਮੀਤ ਸਿੰਘ)- ਦੋ ਦਿਨ ਪਹਿਲਾ ਘੱਗਰ ਦਰਿਆ ਵਿਚ ਮਛਲੀਆਂ ਫੜਨ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹੇ ਦੋ ਦੋਸਤਾਂ ਵਿਚੋ ਅੱਜ ਇਕ ਦੀ ਲਾਸ਼ ਮਿਲ ਗਈ। ਲਾਪਤਾ ਵਿਅਕਤੀਆ ਦੀ ਭਾਲ ਲਈ ਪ੍ਰਸਾਸ਼ਨ ਵਲੋਂ ਐਨ. ਡੀ. ਆਰ. ਐਫ. ਦੀ ਮੱਦਦ ਲਈ ਗਈ।

ਐਨ. ਡੀ. ਆਰ. ਐਫ. ਦੇ 24 ਕਰਮੀਆਂ ਦੀ ਟੀਮ ਸਵੇਰੇ ਹੀ ਘੱਗਰ ਵਿਚ ਉਤਰ ਗਈ ਸੀ ਜਿੰਨ੍ਹਾਂ ਵਲੋ ਲਾਸ਼ ਪਾਣੀ ਵਿਚੋ ਕੱਢੀ ਗਈ। ਮ੍ਰਿਤਕ ਦੀ ਪਛਾਣ ਦਰਸ਼ਨ ਵਜੋਂ ਹੋਈ ਹੈ। ਇਸਦੇ ਸਾਥੀ ਦੀ ਭਾਲ ਜਾਰੀ ਹੈ। ਮੁਬਾਰਿਕਪੁਰ ਪੁਲਿਸ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦਸਿਆ ਕਿ ਹਾਦਸੇ ਵਾਲ਼ੀ ਥਾਂ ਤੋਂ ਕਰੀਬ 1 ਕਿਲੋਮੀਟਰ ਦੂਰ ਪਾਣੀ ਵਿਚੋ ਦਰਸ਼ਨ ਦੀ ਲਾਸ਼ ਮਿਲੀ ਹੈ। ਲਾਸ਼ ਕਬਜ਼ੇ ਵਿਚ ਲੈ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ।

 

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਵਿਚ ਭਾਰੀ ਬਾਰਿਸ਼ ਕਾਰਨ ਢਾਕਾ ਦੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰਿਆ ਅਗਲੀ ਖ਼ਬਰ ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਿਸ ਦਾ ਐਕਸ਼ਨ, 417 ਗ੍ਰਿਫ਼ਤਾਰ
Ad Position 24
No active advertisement