02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ 2026 : ਨੀਰੂ ਢਾਂਡਾ ਨੇ ਟਰੈਪ ਈਵੈਂਟ 'ਚ ਜਿੱਤਿਆ ਪਹਿਲਾ ਸੋਨ ਤਗਮਾ

ਲੋਨਾਟੋ (ਇਟਲੀ), 12 ਜੁਲਾਈ - ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਇਟਲੀ ਦੇ ਲੋਨਾਟੋ ਵਿਚ ਹੋਏ ਆਈਐਸਐਸਐਫ ਸ਼ਾਟਗਨ ਵਰਲਡ ਕੱਪ ਵਿਚ ਮਹਿਲਾ ਟ੍ਰੈਪ ਈਵੈਂਟ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ...

Ad Position 21
No active advertisement
ਅਜੀਤ ਡੈਸਕ 12-07-2026

ਲੋਨਾਟੋ (ਇਟਲੀ), 12 ਜੁਲਾਈ - ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਇਟਲੀ ਦੇ ਲੋਨਾਟੋ ਵਿਚ ਹੋਏ ਆਈਐਸਐਸਐਫ ਸ਼ਾਟਗਨ ਵਰਲਡ ਕੱਪ ਵਿਚ ਮਹਿਲਾ ਟ੍ਰੈਪ ਈਵੈਂਟ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਪਹਿਲਾ ਆਈਐਸਐਸਐਫ ਵਿਸ਼ਵ ਕੱਪ ਸੋਨ ਤਗਮਾ ਜਿੱਤਿਆ।
ਨੀਰੂ ਨੇ 30-ਟਾਰਗੇਟ ਫਾਈਨਲ ਵਿਚ 27 ਹਿੱਟਾਂ ਨਾਲ ਜਿੱਤ ਹਾਸਲ ਕੀਤੀ। ਆਪਣੇ ਕਰੀਅਰ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਜਿੱਤ ਦਰਜ ਕਰਨ ਲਈ ਇਕ ਤਣਾਅਪੂਰਨ ਫਾਈਨਲ ਵਿਚ ਆਪਣਾ ਹੌਂਸਲਾ ਬਣਾਈ ਰੱਖਿਆ।
ਇਸ ਜਿੱਤ ਨਾਲ ਆਈਐਸਐਸਐਫ ਵਿਸ਼ਵ ਕੱਪ ਸੀਜ਼ਨ ਵਿਚ ਭਾਰਤ ਦਾ ਪਹਿਲਾ ਵਿਅਕਤੀਗਤ ਸ਼ਾਟਗਨ ਤਗਮਾ ਅਤੇ ਇਸ ਸਾਲ ਸ਼ਾਟਗਨ ਈਵੈਂਟਾਂ ਵਿਚ ਦੇਸ਼ ਦਾ ਸਿਰਫ਼ ਦੂਜਾ ਤਗਮਾ ਸੀ।ਨੀਰੂ ਨੇ ਸੰਭਾਵਿਤ 125 ਵਿਚੋਂ 121 ਅੰਕਾਂ ਨਾਲ ਕੁਆਲੀਫਿਕੇਸ਼ਨ ਸਟੈਂਡਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਿਖਰ 'ਤੇ ਰਹਿਣ ਵਾਲੀਆਂ ਖਿਡਾਰਨਾਂ ਵਿਚ ਸ਼ਾਮਿਲ ਰਹੀ। ਉਸ ਨੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਫਰਾਂਸ ਦੀ ਓਲੰਪੀਅਨ ਕੈਰੋਲ ਕੋਰਮੇਨੀਅਰ ਨਾਲ ਸੋਨ ਤਗਮੇ ਲਈ ਇਕ ਰੋਮਾਂਚਕ ਮੁਕਾਬਲਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਗਰੋਹ ਦੇ ਤਿੰਨ ਸ਼ੂਟਰ ਗ੍ਰਿਫ਼ਤਾਰ ਅਗਲੀ ਖ਼ਬਰ ਜੈ ਸ਼ਾਹ ਨੇ ਸੌਰਵ ਗਾਂਗੁਲੀ, ਅੰਜੁਮ ਚੋਪੜਾ, ਕੇਵਿਨ ਪੀਟਰਸਨ ਨੂੰ ਆਈਸੀਸੀ ਹਾਲ ਆਫ਼ ਫੇਮ ਸਨਮਾਨ ਲਈ ਦਿੱਤੀ ਵਧਾਈ
Ad Position 24
No active advertisement