ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਮਾਂ-ਧੀ ਨੂੰ ਬੰਧਕ ਬਣਾ ਕੇ ਸੋਨਾ ਤੇ ਲੱਖਾਂ ਦੀ ਨਗਦੀ ਲੁੱਟੀ

ਤਰਨ ਤਾਰਨ 13 ਜੁਲਾਈ (ਹਰਿੰਦਰ ਸਿੰਘ।)- ਤਰਨਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਖੇ ਬੀਤੀ ਰਾਤ ਨੁੰ ਇਕ ਘਰ ਵਿਚ ਦਾਖਲ ਹੋ ਕੇ ਅਣ-ਪਛਾਤੇ ਵਿਅਕਤੀਆਂ ਵਲੋ ਮਾਂ ਤੇ ਧੀ ਨੁੰ ਪਿਸਤੌਲ....

Ad Position 21
No active advertisement
ਅਜੀਤ ਡੈਸਕ 13-07-2026

ਤਰਨ ਤਾਰਨ 13 ਜੁਲਾਈ (ਹਰਿੰਦਰ ਸਿੰਘ।)- ਤਰਨਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਖੇ ਬੀਤੀ ਰਾਤ ਨੁੰ ਇਕ ਘਰ ਵਿਚ ਦਾਖਲ ਹੋ ਕੇ ਅਣ-ਪਛਾਤੇ ਵਿਅਕਤੀਆਂ ਵਲੋ ਮਾਂ ਤੇ ਧੀ ਨੁੰ ਪਿਸਤੌਲ ਦੀ ਨੋਕ ’ਤੇ ਬੰਧਕ ਬਣਾ ਕੇ ਵੀਹ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ । ਲੁਟੇਰੇ ਘਰੇਲੂ ਗੈਸ ਸਿਲੰਡਰ ,ਬੁਲਟ ਮੋਟਰਸਾਈਕਲ,ਸੀ. ਸੀ. ਟੀ. ਵੀ. ਦਾ ਡੀ. ਵੀ. ਆਰ. ਵੀ ਨਾਲ ਲੈ ਗਏ ਹਨ।

ਦੂਜੇ ਪਾਸੇ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਦੇ ਡੀ. ਐਸ. ਪੀ. ਹਰਿੰਦਰ ਸਿੰਘ ਪੁਲਿਸ ਸਮੇਤ ਪੁੱਜੇ ਅਤੇ ਔਰਤਾਂ ਦੇ ਬਿਆਨਾਂ ’ਤੇ ਥਾਣਾ ਸਦਰ ਤਰਨਤਾਰਨ ਵਿਖੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਨੁੰ ਪਿੰਡ ਨੌਰੰਗਾਬਾਦ ਵਿਖੇ ਬਲਜਿੰਦਰ ਕੌਰ ਅਤੇ ਉਸ ਦੀ ਧੀ ਅਮੋਲਦੀਪ ਕੋਰ ਅਤੇ ਪੰਜ ਸਾਲ ਦੀ ਬੱਚੀ ਘਰ ਵਿਚ ਸੀ,ਘਰ ਵਿਚ ਦਾਖਲ ਹੋ ਕੇ ਅਣ-ਪਛਾਤੇ ਵਿਅਕਤੀਆਂ ਵਲੋ ਪਿਸਤੌਲ ਦੀ ਨੋਕ ’ਤੇ ਉਨ੍ਹਾਂ ਨੂੰ ਬੰਧਕ ਬਣ ਕੇ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਲੁੱਟ ਲਏ। 

ਡੀ. ਐਸ. ਪੀ. ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਦੱਸਿਆ ਕੀ ਪਿੰਡ ਨੌਰੰਗਾਬਾਦ ਬੀਤੀ ਦੇਰ ਰਾਤ ਨੁੰ ਅਣ-ਪਛਾਤੇ ਵਿਅਕਤੀਆਂ ਵਲੋਂ ਇਕ ਘਰ ਵਿਚ ਮਾਂ,ਧੀ ਅਤੇ ਇਕ ਪੰਜ ਸਾਲ ਦੀ ਲੜਕੀ ਨੂੰ ਪਿਸਤੌਲ ਦੀ ਨੋਕ ’ਤੇ ਬੰਧਕ ਬਣਾ ਕੇ ਇਕ ਕਮਰੇ ਵਿਚ ਮੰਜੇ ਨਾਲ ਬੰਨ੍ਹ ਕੇ ਘਰ ਵਿਚੋਂ ਸਮਾਨ ਚੋਰੀ ਕਰਕੇ ਲੈ ਗਏ ਹਨ। ਇਸ ਸੰਬੰਧ ਵਿਚ ਔਰਤਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ।

Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ 516 ਕੱਚੇ ਕਾਮਿਆਂ ਨੂੰ ਪੱਕੇ ਕਰਕੇ ਸੌਂਪੇ ਨਿਯੁਕਤੀ ਪੱਤਰ ਅਗਲੀ ਖ਼ਬਰ ਅਮਰੀਕਾ ਸਮਝੌਤੇ ਤੇ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਬੀ.ਕੇ.ਯੂ. ਏਕਤਾ ਦੀ ਬਲਾਕ ਪੱਧਰੀ ਹੋਈ ਮੀਟਿੰਗ
Ad Position 24
No active advertisement