ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਭੋਗਪੁਰ ਵਿਚ ਸੀ. ਐੱਨ. ਜੀ. ਪਲਾਂਟ ਦੇ ਵਿਰੋਧ ਵਿਚ ਕੱਢਿਆ ਗਿਆ ਰੋਸ ਮਾਰਚ

ਭੋਗਪੁਰ (ਆਦਮਪੁਰ), 13 ਜੁਲਾਈ (ਕਮਲਜੀਤ ਸਿੰਘ ਡੱਲੀ)- ਵਿਧਾਨ ਸਭਾ ਹਲਕਾ ਆਦਮਪੁਰ ਅਧੀਨ ਜਲੰਧਰ...

Ad Position 21
No active advertisement
ਅਜੀਤ ਡੈਸਕ 13-07-2026

ਭੋਗਪੁਰ (ਆਦਮਪੁਰ), 13 ਜੁਲਾਈ (ਕਮਲਜੀਤ ਸਿੰਘ ਡੱਲੀ)- ਵਿਧਾਨ ਸਭਾ ਹਲਕਾ ਆਦਮਪੁਰ ਅਧੀਨ ਜਲੰਧਰ ਜੰਮੂ ਨੈਸ਼ਨਲ ਹਾਈਵੇਅ ’ਤੇ ਸਥਿਤ ਭੋਗਪੁਰ ਸ਼ਹਿਰ ਅੰਦਰ ਸਹਿਕਾਰੀ ਖੰਡ ਮਿੱਲ ਵਿਚ ਸਰਕਾਰ ਵਲੋਂ ਲਾਏ ਜਾ ਰਹੇ ਸੀ. ਐੱਨ. ਜੀ. ਪਲਾਂਟ ਦੇ ਵਿਰੋਧ ਵਿਚ ਦੁਕਾਨਦਾਰ ਐਸੋਸੀਏਸ਼ਨ ਅਤੇ ਕਿਸਾਨ ਜਥੇਬੰਦੀਆਂ ਵਲੋਂ ਭੋਗਪੁਰ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਰੋਸ ਮਾਰਚ ਕੱਢਿਆ ਗਿਆ।

ਇਸ ਮੌਕੇ ਸੁਖਵਿੰਦਰ ਸਿੰਘ ਕੋਟਲੀ ਹਲਕਾ ਵਿਧਾਇਕ ਆਦਮਪੁਰ, ਦੁਕਾਨਦਾਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਕਿਸਾਨ ਜਥੇਬੰਦੀਆਂ ਵਲੋਂ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ, ਆਦਮਪੁਰ ਰੋਡ ਭੋਗਪੁਰ, ਸਹਿਕਾਰੀ ਖੰਡ ਮਿੱਲ ਦੇ ਸਾਹਮਣੇ ਅਤੇ ਹੱਥਾਂ ਵਿਚ ਤਖਤੀਆਂ ਫੜ ਕੇ ਸੀ. ਐੱਨ. ਜੀ. ਪਲਾਂਟ ਨਾ ਲਗਾਓ ਦੇ ਨਾਅਰੇ ਲਗਾਏ।

ਇਸ ਮੌਕੇ ਦੁਕਾਨਦਾਰਾਂ ਵਲੋਂ ਸਵੇਰੇ 2 ਘੰਟੇ ਲਈ ਦੁਕਾਨਾਂ ਅਤੇ ਬਾਜ਼ਾਰ ਬੰਦ ਰੱਖੇ ਗਏ। ਇਸ ਮੌਕੇ ਸੈਕੜਿਆਂ ਦੀ ਗਿਣਤੀ ਵਿਚ ਲੋਕ ਇਸ ਰੋਸ ਮਾਰਚ ਵਿਚ ਸ਼ਾਮਿਲ ਹੋਏ ਅਤੇ ਕਿਹਾ ਕਿ ਉਨ੍ਹਾਂ ਉਪਰ ਦਰਜ ਕੀਤੇ ਝੂਠੇ ਪਰਚੇ ਰੱਦ ਕਰੋ ਅਤੇ ਸੀ.ਐੱਨ.ਜੀ. ਪਲਾਂਟ ਭੋਗਪੁਰ ਵਿਚ ਨਾ ਲਗਾਇਆ ਜਾਵੇ।

Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਨੂੰ ਲੈ ਕੇ ਪ੍ਰਸ਼ਾਸਨ ਐਕਸ਼ਨ ਮੋਡ ਵਿਚ, ਐਸ.ਡੀ.ਐਮ. ਨੇ ਕੀਤੀ ਸਮੀਖਿਆ ਮੀਟਿੰਗ ਅਗਲੀ ਖ਼ਬਰ ਮਾਨ ਸਰਕਾਰ ਨੇ 516 ਕੱਚੇ ਕਾਮਿਆਂ ਨੂੰ ਪੱਕੇ ਕਰਕੇ ਸੌਂਪੇ ਨਿਯੁਕਤੀ ਪੱਤਰ
Ad Position 24
No active advertisement