ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸ਼ਾਹਕੋਟ ਪੁਲਿਸ ਵਲੋਂ ਜਾਅਲੀ ਆਈ.ਪੀ.ਐਸ. ਅਫ਼ਸਰ ਬਣਕੇ ਠੱਗੀਆਂ ਮਾਰਨ ਵਾਲਾ ਵਿਅਕਤੀ ਪਤਨੀ ਸਮੇਤ ਕਾਬੂ

ਸ਼ਾਹਕੋਟ (ਜਲੰਧਰ), 13 ਜੁਲਾਈ (ਨਗਿੰਦਰ ਸਿੰਘ ਬਾਂਸਲ, ਦਲਜੀਤ ਸਿੰਘ ਸਚਦੇਵਾ, ਦਵਿੰਦਰ)- ਸ਼ਾਹਕੋਟ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼...

Ad Position 21
No active advertisement
ਅਜੀਤ ਡੈਸਕ 13-07-2026

ਸ਼ਾਹਕੋਟ (ਜਲੰਧਰ), 13 ਜੁਲਾਈ (ਨਗਿੰਦਰ ਸਿੰਘ ਬਾਂਸਲ, ਦਲਜੀਤ ਸਿੰਘ ਸਚਦੇਵਾ, ਦਵਿੰਦਰ)- ਸ਼ਾਹਕੋਟ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਜਾਅਲੀ ਆਈ.ਪੀ.ਐੱਸ. ਅਫ਼ਸਰ ਬਣ ਕੇ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਠੱਗੀ ਵਿਚ ਸ਼ਾਮਿਲ ਉਸਦੀ ਪਤਨੀ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਹਕੋਟ ਦੇ ਉਪ ਪੁਲਿਸ ਕਪਤਾਨ ਸਰਵਣ ਸਿੰਘ ਬੱਲ ਅਤੇ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ 17 ਜੁਲਾਈ 2025 ਨੂੰ ਰਵੀਨ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਬਾਊਪੁਰ ਬੇਟ ਥਾਣਾ ਸ਼ਾਹਕੋਟ ਦੀ ਸ਼ਿਕਾਇਤ 'ਤੇ ਅਨਮੋਲ ਰਤਨ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਕੋਟਲਾ ਸੁਲੇਮਾਨ ਥਾਣਾ ਸਰਹਿੰਦ ਜਿਲ੍ਹਾ ਫਤਿਹਗੜ੍ਹ ਸਾਹਿਬ ਹਾਲ ਵਾਸੀ ਪੁਰਾਣੀ ਸਰਹਿੰਦ ਦਲੀਚੀ ਮੁਹੱਲਾ ਸਰਹਿੰਦ ਖ਼ਿਲਾਫ਼ ਮੁਕੱਦਮਾ ਨੰਬਰ 164 ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਆਪਣੇ ਬਿਆਨ ਵਿਚ ਦੱਸਿਆ ਗਿਆ ਕਿ ਉਸਨੂੰ (ਰਵੀਨ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਬਾਊਪੁਰ ਬੇਟ ਥਾਣਾ ਸ਼ਾਹਕੋਟ) ਪੁਲਿਸ ਮਹਿਕਮੇ ਵਿਚ ਡੀ.ਐਸ.ਪੀ., ਭਤੀਜੀ ਸੰਦੀਪ ਕੋਰ ਨੂੰ ਇੰਸਪੈਕਟਰ ਅਤੇ ਉਸਦੇ ਭਰਾ ਹਰਦੀਪ ਸਿੰਘ ਨੂੰ ਹੌਲਦਾਰ ਭਰਤੀ ਕਰਾਉਣ ਦਾ ਝਾਂਸਾ ਦੇ ਕੇ 31 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸਤੋਂ ਬਾਅਦ ਅਨਮੋਲ ਰਤਨ ਰੂਪੋਸ਼ ਹੋ ਗਿਆ ਸੀ। ਡੀ.ਐੱਸ.ਪੀ. ਸ. ਬੱਲ ਨੇ ਦੱਸਿਆ ਕਿ ਅਨਮੋਲ ਰਤਨ ਦੇ ਪਿਤਾ ਬਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗੁਰਦੇਵ ਨਗਰ ਸਰਹਿੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਾਤੇ ਵਿਚ ਅਨਮੋਲ ਰਤਨ ਵਲੋਂ 3 ਲੱਖ ਰੁਪਏ ਟ੍ਰਾਂਸਫ਼ਰ ਕੀਤੇ ਜਾਣ ਕਰਕੇ ਉਸਨੂੰ 23 ਜੂਨ 2026 ਨੂੰ ਗ੍ਰਿਫ਼ਤਾਰ ਕਰਕੇ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਬੰਦ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਅਨਮੋਲ ਰਤਨ ਇਕ ਸ਼ਾਤਰ ਵਿਅਕਤੀ ਹੋਣ ਕਰਕੇ ਆਪਣੀ ਪੱਕੀ ਠਾਹਰ ਨਹੀਂ ਬਣਾਉਂਦਾ ਸੀ ਤੇ ਕੁੱਝ ਸਮੇਂ ਬਾਅਦ ਹੀ ਆਪਣੀ ਰਿਹਾਇਸ਼ ਤੇ ਮੋਬਾਇਲ ਨੰਬਰ ਬਦਲ ਲੈਂਦਾ ਸੀ।

ਉਨ੍ਹਾਂ ਕਿਹਾ ਕਿ ਅਨਮੋਲ ਰਤਨ ਨੂੰ ਗ੍ਰਿਫ਼ਤਾਰ ਕਰਨ ਲਈ ਥਾਣਾ ਸ਼ਾਹਕੋਟ ਅਤੇ ਸੀ.ਆਈ.ਏ. ਸਟਾਫ਼ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਤੇ ਟੈਕਨੀਕਲ ਸੈੱਲ ਦੇ ਸਟਾਫ਼ ਪਾਸੋਂ ਤਕਨੀਕੀ ਸਹਾਇਤਾ ਪ੍ਰਾਪਤ ਕਰਕੇ ਅਨਮੋਲ ਰਤਨ ਤੇ ਉਸਦੀ ਪਤਨੀ ਮਨਦੀਪ ਕੌਰ ਨੂੰ 8 ਜੁਲਾਈ ਨੂੰ ਗ੍ਰਿਫ਼ਤਾਰ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਅਨਮੋਲ ਰਤਨ ਨੇ ਦੱਸਿਆ ਕਿ ਉਸ ਨੇ ਆਈ.ਪੀ.ਐੱਸ. ਅਧਿਕਾਰੀ ਹੋਣ ਦੇ ਜਾਅਲੀ ਦਸਤਾਵੇਜ ਤਿਆਰ ਕੀਤੇ ਸਨ ਤੇ ਰਵੀਨ ਕੌਰ ਅਤੇ ਉਸਦੇ ਭਰਾ ਹਰਦੀਪ ਸਿੰਘ ਨੂੰ ਪੁਲਿਸ ਵਿਭਾਗ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 31 ਲੱਖ 50 ਹਜ਼ਾਰ ਰੁਪਏ ਵਸੂਲੇ ਸਨ। ਪੁੱਛਗਿੱਛ ਦੌਰਾਨ ਉਸਨੇ ਹੋਰ ਲੋਕਾਂ ਨਾਲ ਵੀ ਠੱਗੀ ਮਾਰਨਾ ਕਬੂਲਿਆ ਹੈ। ਡੀ.ਐੱਸ.ਪੀ. ਬੱਲ ਨੇ ਕਿਹਾ ਕਿ ਦੋਸ਼ੀ ਅਨਮੋਲ ਰਤਨ ਪਾਸੋਂ ਇਕ ਲੈਪਟੌਪ, ਇਕ ਮੋਬਾਇਲ ਫ਼ੋਨ, ਜਾਅਲੀ ਆਈ.ਡੀ. ਕਾਰਡ ਅਤੇ ਹੋਰ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਵਲੋਂ ਠੱਗੀ ਗਈ ਰਕਮ ਕਿਥੇ-ਕਿਥੇ ਵਰਤੀ ਗਈ ਸਬੰਧੀ ਪੁਛਗਿੱਛ ਵਿਚ ਪਤਾ ਲੱਗਾ ਕਿ ਉਸ ਵਲੋਂ ਸ਼ਾਹਕੋਟ ਵਿਖੇ ਠਾਠ-ਬਾਠ ਰੈਡੀਮੇਟ ਕੱਪੜਿਆਂ ਦੀ ਦੁਕਾਨ, ਜਿਸਨੂੰ ਉਸਦਾ ਨਜ਼ਦੀਕੀ ਰਿਸ਼ਤੇਦਾਰ ਚਲਾਉਂਦਾ ਹੈ, ਵਿਚ 17 ਲੱਖ ਰੁਪਏ ਨਿਵੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਅਨਮੋਲ ਰਤਨ ਵੱਲੋਂ ਸਿਆਜ਼ ਕਾਰ ਖ਼ਰੀਦਣ ਸਮੇ 1 ਲੱਖ 10 ਹਜ਼ਾਰ ਰੁਪਏ ਦਿੱਤੇ ਗਏ ਅਤੇ ਨਕੋਦਰ ਵਿਖੇ ਕੋਠੀ ਖਰੀਦਣ ਲਈ 10 ਲੱਖ ਰੁਪਏ ਵੀ ਅਦਾ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਪਾਸੋਂ ਗਹਿਰਾਈ ਨਾਲ ਪੁੱਛਗਿੱਛ ਕਰਨ ਉਪਰੰਤ ਇਨ੍ਹਾਂ ਵਲੋਂ ਕੀਤੀਆਂ ਹੋਰ ਠੱਗੀਆਂ ਬਾਰੇ ਖ਼ੁਲਾਸਾ ਹੋਣ ਦੀ ਸੰਭਾਵਨਾ ਹੈ।

Ad Position 22
No active advertisement
ਪਿਛਲੀ ਖ਼ਬਰ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਭਾਵਸ਼ਾਲੀ ਬਨਾਉਣ ਲਈ ਐਡਵੋਕੇਟ ਧਾਮੀ ਨੇ ਮਾਝਾ ਜ਼ੋਨ ਦੇ ਪ੍ਰਚਾਰਕ, ਢਾਡੀ ਤੇ ਕਵੀਸ਼ਰ ਸਿੰਘਾ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਲੁਜ 'ਤੇ ਪਾਬੰਦੀ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ
Ad Position 24
No active advertisement