14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਭੇਦਭਰੀ ਹਾਲਤ ਵਿਚ ਨੋਜਵਾਨ ਦੀ ਮੌਤ

ਮਾਛੀਵਾੜਾ ਸਾਹਿਬ (ਲੁਧਿਆਣਾ), 22 ਜੁਲਾਈ (ਮਨੋਜ ਕੁਮਾਰ) - ਨਜ਼ਦੀਕੀ ਪਿੰਡ ਮਾਣੇਵਾਲ ਵਿਚ 28 ਸਾਲਾ ਨੋਜਵਾਨ ਗੁਰਬਖਸ਼ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖ਼ਬਰ ਹੈ। ਮਿੑਤਕ ਨੋਜਵਾਨ ਦੇ...

Ad Position 21
No active advertisement
ਅਜੀਤ ਡੈਸਕ 22-07-2026

ਮਾਛੀਵਾੜਾ ਸਾਹਿਬ (ਲੁਧਿਆਣਾ), 22 ਜੁਲਾਈ (ਮਨੋਜ ਕੁਮਾਰ) - ਨਜ਼ਦੀਕੀ ਪਿੰਡ ਮਾਣੇਵਾਲ ਵਿਚ 28 ਸਾਲਾ ਨੋਜਵਾਨ ਗੁਰਬਖਸ਼ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖ਼ਬਰ ਹੈ। ਮਿੑਤਕ ਨੋਜਵਾਨ ਦੇ ਪਿਤਾ ਸੁਰਜੀਤ ਸਿੰਘ ਨੇ ਗੱਲਬਾਤ ਦੋਰਾਨ ਦੱਸਿਆ ਕਿ ਉਨ੍ਹਾਂ ਦਾ 28 ਸਾਲਾ ਨੋਜਵਾਨ ਪੁੱਤਰ ਜੋ ਕਿ ਕੁਆਰਾ ਸੀ, ਨੂੰ ਮੰਗਲਵਾਰ ਦੀ ਰਾਤ ਕਰੀਬ 10 ਵਜੇ ਇਸੇ ਪਿੰਡ ਦਾ ਹੀ ਉਸਦਾ ਦੋਸਤ ਘਰੋਂ ਬੁਲਾ ਕਿ ਲੈ ਗਿਆ ਤੇ ਦੋ ਘੰਟੇ ਬਾਦ ਉਸੇ ਦੋਸਤ ਨੇ ਘਰੇ ਦੱਸਿਆ ਕਿ ਗੁਰਬਖਸ ਸਿੰਘ ਦੀ ਮੋਤ ਹੋ ਗਈ ਹੈ ਤੇ ਉਸਦੀ ਲਾਸ਼ ਖੇਤਾ ਵਿਚ ਪਈ ਹੈ। ਇਹ ਸੁਣਦੇ ਹੀ ਜਦੋ ਉਹ ਪਰਿਵਾਰਿਕ ਮੈਂਬਰਾਂ ਨਾਲ ਖੇਤਾਂ ਵਿਚ ਪੁੱਜਾ ਤਾ ਉੱਥੇ ਉਨ੍ਹਾਂ ਦੇ ਨੋਜਵਾਨ ਪੁੱਤਰ ਦੀ ਲਾਸ਼ ਪਈ ਸੀ। ਹਾਲਾਂਕਿ ਅਸਲ ਵਜ੍ਹਾ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਵਿਚ ਪਤਾ ਚੱਲੇਗਾ ਕਿ ਇਹ ਮੋਤ ਕੁਦਰਤੀ ਜਾਂ ਫਿਰ ਕੋਈ ਨਸ਼ੇ ਦੀ ਜ਼ਿਆਦਾ ਡੋਜ ਨਾਲ ਹੋਈ ਹੈ। ਫਿਲਹਾਲ ਲਾਸ਼ ਪੋਸਟਮਾਰਟਮ ਲਈ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਰੱਖ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਘਟਿਆ ਅਗਲੀ ਖ਼ਬਰ ਜ਼ਿਲ੍ਹਾ ਬਾਰ ਦੇ ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ ਸਮੇਤ 23 ਵਕੀਲਾਂ ਨੇ ਕੀਤੀ ਭੁੱਖ ਹੜਤਾਲ
Ad Position 24