11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪਿੰਡ ਰਾਮਗੜ੍ਹ ’ਚ ਖੂੰਖਾਰ ਕੁੱਤੇ 8 ਬੱਕਰੀਆਂ ਅਤੇ 15 ਮੁਰਗੀਆਂ ਨੋਚ ਕੇ ਖਾ ਗਏ

ਮਾਛੀਵਾੜਾ ਸਾਹਿਬ (ਲੁਧਿਆਣਾ), 23 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਰਾਮਗੜ੍ਹ...

Ad Position 21
No active advertisement
ਅਜੀਤ ਡੈਸਕ 23-07-2026

ਮਾਛੀਵਾੜਾ ਸਾਹਿਬ (ਲੁਧਿਆਣਾ), 23 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਰਾਮਗੜ੍ਹ ਵਿਖੇ ਕੱਲ੍ਹ ਖੂੰਖਾਰ ਕੁੱਤਿਆਂ ਨੇ ਇਕ ਵਾੜ੍ਹੇ ਵਿਚ ਵੜ੍ਹ ਕੇ 8 ਬੱਕਰੀਆਂ ਤੇ 15 ਮੁਰਗੀਆਂ ਨੂੰ ਨੋਚ ਕੇ ਖਾ ਲਿਆ। ਬਜ਼ੁਰਗ ਔਰਤ ਸੁਰਜੀਤ ਕੌਰ ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਪਿੰਡ ਰਾਮਗੜ੍ਹ ਵਿਖੇ ਬੱਕਰੀਆਂ ਪਾਲ ਕੇ ਉਨ੍ਹਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਕੁੱਝ ਮੁਰਗੀਆਂ ਵੀ ਪਾਲੀਆਂ ਹੋਈਆਂ ਸਨ। ਸੁਰਜੀਤ ਕੌਰ ਅਨੁਸਾਰ ਉਹ ਦੁਪਹਿਰ ਵੇਲੇ ਪਿੰਡ ਵਿਚ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਲਈ ਗਈ ਅਤੇ ਕੁਝ ਸਮੇਂ ਬਾਅਦ ਜਦੋਂ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਕੁੱਤਿਆਂ ਨੇ ਜਿਸ ਛੋਟੇ ਜਿਹੇ ਕਮਰੇ ਵਿਚ ਬੱਕਰੀਆਂ ਤੇ ਮੁਰਗੀਆਂ ਰੱਖੀਆਂ ਸਨ ਉਸਦਾ ਜਾਲੀ ਵਾਲਾ ਦਰਵਾਜ਼ਾ ਤੋੜਿਆ ਹੋਇਆ ਸੀ। ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਦ੍ਰਿਸ਼ ਦੇਖ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ ਕਿ ਉਸ ਦੀਆਂ 8 ਬੱਕਰੀਆਂ ਅਤੇ 15 ਮੁਰਗੀਆਂ ਨੂੰ ਕੁੱਤੇ ਨੋਚ ਕੇ ਖਾ ਚੁੱਕੇ ਸਨ ਅਤੇ ਸਾਰੇ ਜਾਨਵਰ ਮ੍ਰਿਤਕ ਹਾਲਤ ਵਿਚ ਪਏ ਸਨ।

ਬਜ਼ੁਰਗ ਅਨੁਸਾਰ ਉਸਦਾ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਸੀ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਅਵਾਰਾ ਖੂੰਖਾਰ ਕੁੱਤਿਆਂ ਨੇ ਅੱਜ ਗਰੀਬ ਪਰਿਵਾਰ ਦੇ ਪਸ਼ੂ ਖਾ ਲਏ ਅਤੇ ਭਵਿੱਖ ਵਿਚ ਇਹ ਮਨੁੱਖੀ ਜੀਵਨ ਲਈ ਵੀ ਘਾਤਕ ਸਾਬਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਿਸਾਨ ਦੇਰ ਰਾਤ ਨੂੰ ਖੇਤਾਂ ਵਿਚ ਇਕੱਲੇ ਪਾਣੀ ਲਗਾਉਣ ਜਾਂਦੇ ਹਨ, ਬੱਚੇ ਗਲੀਆਂ ਵਿਚ ਖੇਡਦੇ ਹਨ ਅਤੇ ਅੱਜ ਸੰਘਣੀ ਅਬਾਦੀ ਵਿਚ ਇਨ੍ਹਾਂ ਅਵਾਰਾ ਕੁੱਤਿਆਂ ਨੇ ਜਾਨਵਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜੋ ਭਵਿੱਖ ਵਿਚ ਆਮ ਲੋਕਾਂ ਤੇ ਬੱਚਿਆਂ ਲਈ ਘਾਤਕ ਸਿੱਧ ਹੋ ਸਕਦੇ ਹਨ।

ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਗਰੀਬ ਪਰਿਵਾਰ ਦਾ ਜੋ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਉਸਦਾ ਬਣਦਾ ਮੁਆਵਜਾ ਦੇਵੇ ਤਾਂ ਜੋ ਪਰਿਵਾਰ ਦੀ ਆਰਥਿਕ ਸਹਾਇਤਾ ਹੋ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੁਬਾਣਗੜ੍ਹ ਪਿੰਡ ਵਿਖੇ ਆਦਮਖੋਰ ਕੁੱਤਿਆਂ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਕੱਟ ਕੇ ਜਖ਼ਮੀ ਕੀਤਾ ਸੀ ਅਤੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਖੌਫ਼ ਬੇਟ ਇਲਾਕੇ ਵਿਚ ਅਜੇ ਵੀ ਕਾਇਮ ਹੈ।

Ad Position 22
No active advertisement
ਪਿਛਲੀ ਖ਼ਬਰ ਜੰਤਰ-ਮੰਤਰ ਦੇ 1.5 ਕਿਲੋਮੀਟਰ ਘੇਰੇ ’ਚ ਇੰਟਰਨੈੱਟ ਬੰਦ ਅਗਲੀ ਖ਼ਬਰ ਬੀ. ਡੀ. ਪੀ. ਓ. ਜੀਵਨ ਸਿੰਘ ਨੇ ਮਲੌਦ ਬਲਾਕ ਦਾ ਸੰਭਾਲਿਆ ਚਾਰਜ
Ad Position 24