ਤਪਾ ਮੰਡੀ (ਬਰਨਾਲਾ), 3 ਅਗਸਤ (ਵਿਜੇ ਸ਼ਰਮਾ)- ਮਾਲਵਾ ਦੇ ਤਪਾ ਖੇਤਰ ਅੰਦਰ ਦੋ ਘੰਟੇ ਲਗਾਤਾਰ ਭਾਰੀ ਬਰਸਾਤ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਦੇਖਣ ਨੂੰ ਮਿਲੀ ਉੱਥੇ ਹੀ ਤਪਾ ਪੂਰਾ ਜਲਥਲ ਹੋ ਗਿਆ।
ਆਲੇ ਦੁਆਲੇ ਪਿੰਡਾਂ ਤੋਂ ਵੀ ਖ਼ਬਰ ਹੈ ਤਪਾ ਖੇਤਰ ਅੰਦਰ ਭਾਰੀ ਬਰਸਾਤ ਹੋਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਅਤੇ ਝੋਨੇ ਦੀ ਫ਼ਸਲ ਲਈ ਇਹ ਬਰਸਾਤ ਕਾਫੀ ਲਾਹੇਵੰਦ ਸਾਬਤ ਹੋਵੇਗੀ।