ਭੋਗਪੁਰ, 6 ਮਈ (ਕੁਲਦੀਪ ਸਿੰਘ ਪਾਬਲਾ)- ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਭੋਗਪੁਰ ਪੁਲਿਸ ਵਲੋਂ ਸ਼ਰਾਬ ਦਾ ਗੋਰਖ ਧੰਦਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ 84 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਸਲਿੰਦਰ ਸਿੰਘ ਵਲੋਂ ਸਾਥੀ ਪੁਲਿਸ ਕਰਮਚਾਰੀਆਂ ਅਤੇ ਐਕਸਾਈਜ਼ ਵਿਭਾਗ ਭੋਗਪੁਰ ਦੇ ਇੰਸਪੈਕਟਰ ਭੁਪਿੰਦਰ ਸਿੰਘ ਨਾਲ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਪਿੰਡ ਖੋਜਪੁਰ ਵਾਸੀ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਅਤੇ ਉਸ ਦੇ ਸਾਥੀ ਬਿੱਕਰ ਸਿੰਘ ਵਾਸੀ ਖੋਜਪੁਰ ਨੂੰ 84 ਪੇਟੀਆਂ ਦੇਸੀ ਮਾਰਕਾ ਸ਼ਰਾਬ ਸਮੇਤ ਕਾਬੂ ਕਰ ਲਿਆ | ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸੁਖਦੇਵ ਸਿੰਘ ਨੇ ਸ਼ਰਾਬ ਦੀ ਤਸਕਰੀ ਕਰਨ ਲਈ ਆਪਣੇ ਘਰ ਵਿੱਚ ਵੱਡੀ ਮਾਤਰਾਂ ਵਿੱਚ ਸ਼ਰਾਬ ਇੱਕਠੀ ਕੀਤੀ ਸੀ | ਪੁਲਿਸ ਨੇ ਮੁਖਬਰ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਐਕਸਾਈਜ ਵਿਭਾਗ ਨਾਲ ਸਾਂਝੇ ਤੌਰ 'ਤੇ ਰੇਡ ਕੀਤੀ ਸੀ |