01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਐਸ.ਐਸ.ਪੀ. ਵਲੋਂ ਚੋਣਾਂ ਦੇ ਮੱਦੇਨਜ਼ਰ ਸ਼ਾਹਕੋਟ ਸਬ-ਡਵੀਜ਼ਨ ਦਾ ਦੌਰਾ

Ad Position 21
No active advertisement
ਅਜੀਤ ਡੈਸਕ 07-05-2019
ਸ਼ਾਹਕੋਟ/ਮਲਸੀਆਂ, 6 ਮਈ (ਸੁਖਦੀਪ ਸਿੰਘ) - ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਐਸ.ਐਸ.ਪੀ. ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਵਲੋਂ ਸਬ-ਡਵੀਜ਼ਨ ਸ਼ਾਹਕੋਟ ਦਾ ਅਚਾਨਕ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਡੀ.ਐਸ.ਪੀ. ਦਫ਼ਤਰ ਸ਼ਾਹਕੋਟ, ਮਾਡਲ ਪੁਲਿਸ ਥਾਣਾ ਸ਼ਾਹਕੋਟ ਤੋਂ ਇਲਾਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦਾ ਨਿਰੀਖਣ ਕੀਤਾ ਜਿੱਥੇ ਕਿ ਚੋਣਾਂ ਨਾਲ ਸਬੰਧਤ ਸਾਰੀ ਚੋਣ ਸਮੱਗਰੀ ਸੁਰੱਖਿਅਤ ਰੱਖੀ ਗਈ ਹੈ | ਚੋਣਾਂ ਵਿਚ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਸਬ-ਡਵੀਜ਼ਨ 'ਚ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੀ ਪੈਰਾ ਮਿਲਟਰੀ ਫੋਰਸ (ਸੀ.ਆਈ.ਐਸ.ਐਫ਼.) ਦੇ ਜਵਾਨਾਂ ਨਾਲ ਮਲਸੀਆਂ ਉਨ੍ਹਾਂ ਜਵਾਨਾਂ ਦੇ ਠਹਿਰਾਅ ਵਾਲੇ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਨੂੰ ਚੋਣਾਂ 'ਚ ਸੁਰੱਖਿਆ ਪੱਖੋਂ ਹਰ ਕਿਸੇ 'ਤੇ ਨਜ਼ਰ ਰੱਖਣ ਅਤੇ ਕਿਸੇ ਵੀ ਕਿਸਮ ਦੀ ਢਿੱਲ ਨਾ ਵਰਤਣ ਬਾਰੇ ਦਿਸ਼ਾ-ਨਿਰਦੇਸ਼ਾ ਜਾਰੀ ਕੀਤੇ | ਉਨ੍ਹਾਂ ਕਿਹਾ ਕਿ ਚੋਣਾਂ ਵਿਚ ਅਮਨ-ਅਮਾਨ ਦੀ ਸਥਿਤੀ ਕਾਇਮ ਰੱਖਣਾ ਜਵਾਨਾਂ ਦਾ ਪਹਿਲਾ ਫਰਜ਼ ਹੈ | ਇਸ ਮੌਕੇ ਉਨ੍ਹਾਂ ਨਾਲ ਐਸ.ਪੀ. ਪਰਮਿੰਦਰ ਸਿੰਘ ਹੀਰ, ਡੀ.ਐਸ.ਪੀ. ਸ਼ਾਹਕੋਟ ਲਖਵੀਰ ਸਿੰਘ, ਐਸ.ਐਚ.ਓ. ਇੰਸ. ਪਵਿੱਤਰ ਸਿੰਘ, ਮਲਸੀਆਂ ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ. ਸੰਜੀਵਨ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਿਆਸਤ ਦੇ ਜ਼ੋਰ 'ਤੇ 'ਕਾਂਗਰਸੀਆਂ ਵਲੋਂ ਕਾਂਗਰਸੀ' ਪਰਿਵਾਰ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਅਗਲੀ ਖ਼ਬਰ 10 ਗ੍ਰਾਮ ਹੈਰੋਇਨ ਸਮੇਤ 2 ਕਾਬੂ
Ad Position 24
No active advertisement