01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਸਿਆਸਤ ਦੇ ਜ਼ੋਰ 'ਤੇ 'ਕਾਂਗਰਸੀਆਂ ਵਲੋਂ ਕਾਂਗਰਸੀ' ਪਰਿਵਾਰ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼

Ad Position 21
No active advertisement
ਅਜੀਤ ਡੈਸਕ 07-05-2019
ਲੋਹੀਆਂ ਖਾਸ, 6 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) - ਨੇੜਲੇ ਪਿੰਡ ਕਰ੍ਹਾ ਰਾਮ ਸਿੰਘ ਵਿਖੇ ਲੰਘੀਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਦੌਰਾਨ ਜੇਤੂ ਪੰਚਾਇਤ ਨੂੰ ਵੋਟਾਂ ਨਾ ਪਾਉਣ ਕਾਰਨ ਸਿਆਸਤ ਦੇ ਜ਼ੋਰ 'ਤੇ ਪ੍ਰਸ਼ਾਸਨ ਨਾਲ ਮਿਲ ਕੇ ਸਾਨੂੰ ਪ੍ਰੇਸ਼ਾਨ ਕੀਤਾ ਜਾ ਰਹਿਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਕਰ੍ਹਾ ਰਾਮ ਸਿੰਘ ਦੇ ਪ੍ਰੀਤਮ ਸਿੰਘ ਪੁੱਤਰ ਮੋਹਣ ਸਿੰਘ ਨੇ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਕਿਹਾ ਕਿ ਅੱਜ ਜਦੋਂ ਮੈਂ ਪਿੰਡ ਵਿੱਚ ਨਹੀਂ ਸਾਂ ਤਾਂ ਪਿੰਡ ਦੇ ਸਰਪੰਚ ਭਜਨ ਕੌਰ ਦੇ ਪੁੱਤਰ ਅਵਤਾਰ ਸਿੰਘ, ਪੰਚ ਪਰਮਜੀਤ ਸਿੰਘ ਅਤੇ ਪੰਚ ਰੂੜ ਸਿੰਘ ਵਲੋਂ ਸਿਆਸੀ ਦਬਾਅ ਹੇਠ ਪੁਲਿਸ ਅਤੇ ਪੰਚਾਇਤ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਾਡੇ ਆਪਣੇ (ਅਬਾਦੀ ਦੇਹ) ਵਾਲੀ ਵਹੇਲੀ ਦੇ ਮਾਮਲੇ 'ਚ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਮੇਰੀ ਪਤਨੀ ਤੇ ਬੱਚਿਆਂ ਨੂੰ ਹਵੇਲੀ 'ਚੋਂ ਸਾਮਾਨ ਚੁੱਕ ਲੈ ਜਾਣ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਜਿਸ ਅਬਾਦੀ ਦੇਹ ਜਗ੍ਹਾ ਦਾ ਇਹ ਪੰਚਾਇਤ ਰੌਲਾ ਪਾ ਰਹੀ ਹੈ ਉੱਥੇ ਹੀ ਹੋਰ ਕਈ ਪਰਿਵਾਰਾਂ ਨੇ ਵੀ ਆਪਣੇ ਮਕਾਨ ਬਣਾਏ ਹੋਏ ਅਤੇ ਰੁੱਖ ਆਦਿ ਲਗਾਏ ਹੋਏ ਹਨ, ਉਹ ਕਿਸੇ ਪੰਚਾਇਤ ਅਤੇ ਪ੍ਰਸ਼ਾਸਨ ਨੂੰ ਨਹੀਂ ਦਿਖਾਈ ਦਿੰਦੇ | ਅਸੀਂ ਵੀ ਕਾਂਗਰਸੀ ਹਾਂ ਅਤੇ ਪੰਚਾਇਤ ਵੀ ਕਾਂਗਰਸੀ ਹੈ, ਕੇਵਲ ਸਾਡੇ ਪਰਿਵਾਰ ਨੇ ਇਸ ਨਵੀਂ ਬਣੀ ਪੰਚਾਇਤ ਨੂੰ ਵੋਟਾਂ ਨਾ ਪਾਈਆਂ ਹੋਣ ਕਾਰਨ 'ਸਿਆਸੀ ਬਦਲਾਖੋਰੀ' ਤਹਿਤ ਮੈਨੂੰ ਤੇ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਮੈਂ ਲੰਘੀ 10 ਮਾਰਚ ਨੂੰ ਥਾਣਾ ਲੋਹੀਆਂ ਵਿਖੇ ਲਿਖਤੀ ਸ਼ਿਕਾਇਤ ਵੀ ਦੇ ਚੁੱਕਾ ਹਾਂ ਪਰ ਥਾਣਾ ਮੁਖੀ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਇਸ ਲੋਹੀਆਂ ਦੇ ਥਾਣਾ ਮੁਖੀ ਦਲਬੀਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਪੰਚਾਇਤ ਅਫਸਰ ਦੇ ਨਾਲ ਸੁਰੱਖਿਆ ਪੱਖ ਤੋਂ ਗਏ ਸੀ | ਉਧਰ ਪੰਚਾਇਤ ਅਫਸਰ ਸੁਖਜਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਮੌਕਾ ਦੇਖ ਆਏ ਹਾਂ ਅਤੇ ਇਸ ਦੀ ਰਿਪੋਰਟ ਬੀ.ਡੀ.ਪੀ.ਓ. ਸਾਹਿਬ ਨੂੰ ਕਰ ਦਿੱਤੀ ਹੈ, ਜਿਸ 'ਤੇ ਜੋ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ, ਉਂਝ ਉਨ੍ਹਾਂ ਮੰਨਿਆ ਕਿ ਪਿੰਡ ਦੀ ਅਬਾਦੀ ਦੇਹ ਵਿੱਚ ਜਿਸ ਦਾ ਕਬਜ਼ਾ ਹੋਵੇ ਉਹੀ ਮਾਲਕ ਹੁੰਦਾ ਹੈ | ਜਦਕਿ ਸਰਪੰਚ ਦੇ ਪੁੱਤਰ ਅਵਤਾਰ ਸਿੰਘ ਨੇ ਕਿਹਾ ਕਿ ਅਸੀਂ ਕੋਈ ਸਿਆਸੀ ਬਦਲਾਖੋਰੀ ਨਹੀਂ ਕਰ ਰਹੇ ਸਾਡਾ ਤਾਂ ਫਰਜ਼ ਬਣਦਾ ਹੈ ਕਿ ਜਿਥੇ ਵੀ ਕਬਜ਼ਾ ਹੋ ਰਿਹਾ ਹੋਵੇ ਉੱਥੇ ਹੀ ਰੋਕਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 84 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਐਸ.ਐਸ.ਪੀ. ਵਲੋਂ ਚੋਣਾਂ ਦੇ ਮੱਦੇਨਜ਼ਰ ਸ਼ਾਹਕੋਟ ਸਬ-ਡਵੀਜ਼ਨ ਦਾ ਦੌਰਾ
Ad Position 24
No active advertisement