ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਜਸਟਿਸ ਜੌਰਾ ਸਿੰਘ ਬਾਰ ਐਸੋਸੀਏਸ਼ਨ ਵਲੋਂ ਸਨਮਾਨਿਤ

Ad Position 21
No active advertisement
ਅਜੀਤ ਡੈਸਕ 07-05-2019
ਫਿਲੌਰ, 6 ਮਈ ( ਸੁਰਜੀਤ ਸਿੰਘ ਬਰਨਾਲਾ)-ਲੋਕ ਸਭਾ ਹਲਕਾ ਜਲੰਧਰ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜੌਰਾ ਸਿੰਘ ਦਾ ਬਾਰ ਐਸੋਸੀਏਸ਼ਨ ਵਲ਼ੋਂ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਸਿੱਖਿਆ , ਸਿਹਤ ਤੇ ਕਿਸਾਨੀ ਬਾਰੇ ਵਿਚਾਰਾ ਕੀਤੀਆਂ | ਉਨ੍ਹਾਂ ਕਿਹਾ ਕਿ ਜੋ ਕੰਮ ਦਿੱਲੀ ਵਿਖੇ ਆਮ ਆਦਮੀ ਪਾਰਟੀ ਨੇ ਕੀਤੇ ਜਿਨ੍ਹਾਂ ਚ ਵਧੀਆ ਮਾਡਲ ਸਕੂਲ, ਮੁਹੱਲਾ ਕਲੀਨਿਕ ਤੇ ਕੋਈ ਵੀ ਕੰਮ ਹੋਵੇ ਇੱਕ ਨੰਬਰ ਡਾਇਲ ਕਰੋ ਕੰਮ ਤੁਹਾਡਾ ਘਰ ਬੈਠੇ ਹੋਵੇਗਾ | ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਹੈ | ਉਨ੍ਹਾਂ ਅਪੀਲ ਕੀਤੀ ਕਿ ਤੁਸੀਂ ਹਰ ਉਮੀਦਵਾਰ ਦੀ ਪਰਖ ਕਰੋ ਕਿ ਕਿਹੜਾ ਸਹੀ ਹੈ ਅਤੇ ਕਿਸ ਨੂੰ ਵੋਟ ਪਾਉਣੀ ਚਾਹੀਦੀ ਹੈ | ਇਸ ਮੌਕੇ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ, ਪ੍ਰੇਮ ਕੁਮਾਰ ਸਾਬਕਾ ਪਿ੍ੰਸੀਪਲ, ਨਵਜੋਤ ਸਿੰਘ ਖਹਿਰਾ ਪ੍ਰਧਾਨ ਬਾਰ ਐਸੋਸੀਏਸ਼ਨ, ਅਮਰਿੰਦਰ ਸਿੰਘ ਵਾਇਸ ਪ੍ਰਧਾਨ, ਦੀਪਾਂਕਰ ਮਨੀ ਜੁਆਇਟ ਸੈਕਟਰੀ, ਸੁਰਜੀਤ ਖੈਤਾਨ, ਅਮੀਰ ਚੰਦ ਸ਼ਾਹਪੁਰੀ, ਰੌਸ਼ਨ ਲਾਲ ਰੋਸ਼ੀ, ਰਮਨਦੀਪ, ਰਜਿੰਦਰ ਕੁਮਾਰ, ਰਾਜੇਸ਼ ਸ਼ਰਮਾ, ਮਨਜੀਤ ਸਿੰਘ ਗੁਲਾਟੀ, ਬਹਾਦਰ ਕੈਲੇ, ਪ੍ਰਦੀਪ , ਕਿਰਪਾਲ ਪਾਲੀ, ਮੋਹਣ ਲਾਲ ਬੋਪਾਰਾਏ, ਸੀਮਾ ਵਡਾਲਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੁੱਡਬਰੀ ਇੰਟਰਨੈਸ਼ਨਲ ਸਕੂਲ ਭੋਗਪੁਰ ਨੇ ਰੈੱਡ ਡੇਅ ਮਨਾਇਆ ਅਗਲੀ ਖ਼ਬਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ 12 ਦੀ ਰਾਤ ਮੁੱਖ ਮੰਤਰੀ ਦੇ ਸ਼ਹਿਰ 'ਚ 'ਜਾਗੋ ਮਾਰਚ' ਕਰਨ ਦਾ ਐਲਾਨ
Ad Position 24
No active advertisement