ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਵੁੱਡਬਰੀ ਇੰਟਰਨੈਸ਼ਨਲ ਸਕੂਲ ਭੋਗਪੁਰ ਨੇ ਰੈੱਡ ਡੇਅ ਮਨਾਇਆ

Ad Position 21
No active advertisement
ਅਜੀਤ ਡੈਸਕ 07-05-2019
ਭੋਗਪੁਰ, 6 ਮਈ (ਕੁਲਦੀਪ ਸਿੰਘ ਪਾਬਲਾ)- ਵੁੱਡਬਰੀ ਇੰਟਰਨੈਸ਼ਨਲ ਸਕੂਲ ਭੋਗਪੁਰ ਵਿਖੇ ਕਿੰਡਰਗਾਰਟਨ ਵਿੰਗ ਨੇ ਬੱਚਿਆਂ ਨੂੰ ਰੈਡ ਡੇ ਦੀ ਐਕਟੀਵਿਟੀ ਕਰਵਾਈ ਜਿਸ ਵਿਚ ਲਾਲ ਡਰੈਸ ਵਿੱਚ ਸਜੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ | ਅਧਿਆਪਕਾਂ ਦੁਆਰਾ ਬੱਚਿਆਂ ਨੂੰ ਲਾਲ ਰੰਗ ਤੇ ਵਸਤੂ ਦੀ ਮਹੱਤਤਾ ਬਾਰੇ ਦੱਸਦਿਆਂ ਲਾਲ ਰੰਗ ਦੀਆਂ ਵਸਤੂਆਂ ਨੂੰ ਬਹੁਤ ਵਧੀਆਂ ਢੰਗ ਨਾਲ ਪੇਸ਼ ਕੀਤਾ ਗਿਆ ਜੋ ਬੱਚਿਆ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆ ਸਨ | ਸਕੂਲ ਮੈਨੇਜਮੈਂਟ ਕਮੇਟੀ ਦੀ ਵਾਈਸ ਚੇਅਰਪਰਸਨ ਪਰਮਜੀਤ ਕੌਰ ਅਤੇ ਪਿ੍ੰਸੀਪਲ ਰੋਜ਼ੀ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਰਾਹੀ ਬੱਚਿਆਂ ਦਾ ਵਸਤੂ ਪ੍ਰਤੀ ਕੰਨਸੈਪਟ ਸਪੱਸ਼ਟ ਕਰਵਾਉਂਦੇ ਹੋਏ ਪੜ੍ਹਾਈ ਵਿੱਚ ਉਨ੍ਹਾਂ ਦੀ ਦਿਲਚਸਪੀ ਨੂੰ ਵਧਾਉਣਾ ਹੈ | ਇਸ ਮੌਕੇ ਸਕੂਲ ਅਧਿਆਪਕਾ ਮਨਦੀਪ ਕੌਰ, ਰਜਵੰਤ ਕੌਰ, ਰੋਜੀ, ਚਾਾਦਨੀ, ਗੁਰਪ੍ਰੀਤ ਅਤੇ ਸ਼ਰਨ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਟੀਨੂੰ ਤੇ ਅਟਵਾਲ ਵਲੋਂ ਪਿੰਡਾਂ ਦੇ ਤੂਫਾਨੀ ਦੌਰੇ ਅਗਲੀ ਖ਼ਬਰ ਜਸਟਿਸ ਜੌਰਾ ਸਿੰਘ ਬਾਰ ਐਸੋਸੀਏਸ਼ਨ ਵਲੋਂ ਸਨਮਾਨਿਤ
Ad Position 24
No active advertisement