ਆਦਮਪੁਰ, 6 ਮਈ (ਹਰਪ੍ਰੀਤ ਸਿੰਘ) - ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਤੇ ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਵਲੋਂ ਖੁਰਦਪੁਰ, ਚੋਮੋ, ਨਾਹਲਾ, ਪੰਡੌਰੀ ਨਿੱਝਰਾਂ ਪਿੰਡਾਂ ਦੇ ਤੂਫਾਨੀ ਦੌਰੇ ਕੀਤੇ ਗਏ | ਤੂਫਾਨੀ ਦੌਰਿਆਂ ਵੇਲੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕੈਪਟਨ ਦੀ ਕਾਂਗਰਸ ਸਰਕਾਰ 'ਤੇ ਵਰਦਿਆਂ ਕਿਹਾ ਕਿ ਇਸ ਸਰਕਾਰ ਨੇ ਪਿਛਲੇ ਕਰੀਬ ਢਾਈ ਸਾਲਾ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਲੁੱਟਣ ਤੋਂ ਸਿਵਾ ਤੇ ਝੂਠੇ ਲਾਰਿਆ ਤੋਂ ਸਿਵਾ ਹੋਰ ਕੁਝ ਨਹੀ ਦਿੱਤਾ, ਪੰਜਾਬ 'ਚ ਪਿਛਲੇ 10 ਸਾਲਾ ਦੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਤਰੱਕੀ ਦੀਆਂ ਲੀਂਹਾ 'ਤੇ ਸੀ ਹਰ ਵਰਗ ਦੇ ਲੋਕ ਸੁਖੀ ਸਨ | ਉਪਰੰਤ ਚਰਨਜੀਤ ਸਿੰਘ ਅਟਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਜਿੱਥੇ ਉਹ ਪਿੰਡਾਂ ਤੇ ਸ਼ਹਿਰਾਂ 'ਚ ਲੋਕਾਂ ਕੋਲ ਮੀਟਿੰਗਾਂ ਕਰਨ ਜਾਂਦੇ ਹਨ ਤਾਂ ਲੋਕਾਂ ਵਲੋਂ ਉਨਾਂ੍ਹ ਨੂੰ ਭਰਵਾ ਹੁੰਗਾਰਾਂ ਮਿਲ ਰਿਹਾ ਉਹ ਸੂਬੇ 'ਚ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਯਾਦ ਕਰ ਰਹੇ ਹਨ ਉਨਾਂ੍ਹ ਕਿਹਾ ਕਿ ਚੌਧਰੀ ਸੰਤੋਖ ਸਿੰਘ ਨੇ ਪਿਛਲੇ 5 ਸਾਲਾ ਦੇ ਕਾਰਜਕਾਲ ਦੌਰਾਨ ਕੁਝ ਵੀ ਨਹੀਂ ਕੀਤਾ ਉਨਾਂ੍ਹ ਲੋਕਾਂ ਨੂੰ ਆਪਣੇ ਹੱਕ 'ਚ ਵੋਟਾਂ ਪਾਉਣ ਲਈ ਕਿਹਾ | ਇਸ ਮੌਕੇ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ, ਸੋਨੂੰ ਨਾਹਲ, ਬਲਦੇਵ ਸਿੰਘ ਪੰਡੌਰੀ ਨਿੱਝਰਾਂ, ਰਣਜੀਤ ਸਿੰਘ ਰਾਣਾਂ, ਜਰਨੈਲ ਸਿੰਘ ਪੰਚ, ਹਰਕੀਤ ਸਿੰਘ ਭੇਲਾ, ਜਸਪਾਲ ਸਿੰਘ ਸਰਪੰਚ, ਡਾ: ਤਰਸੇਮ ਬੈਂਸ, ਕਮਲਜੀਤ, ਦਲਜੀਤ ਕੌਰ ਨਿੱਝਰ, ਬਲਵੀਰ ਕੌਰ, ਰੁਬਿਤਾ, ਜੰਗ ਬਹਾਦਰ, ਬੀਬੀ ਨਸੀਬ ਕੌਰ, ਬੀਬੀ ਤਰਸੇਮ ਕੌਰ ਆਦਮਪੁਰ, ਮਨਜੀਤ ਕੌਰ ਆਦਮਪੁਰ, ਪਿ੍ਤਪਾਲ ਸਿੰਘ ਧਾਮੀ ਤੇ ਹੋਰ ਪਤਵੰਤੇ ਹਾਜ਼ਰ ਸਨ |