ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਸਰਕਾਰੀ ਹਸਪਤਾਲ ਦੇ ਡਾਕਟਰ ਦੇ ਮਾੜੇ ਵਿਵਹਾਰ ਿਖ਼ਲਾਫ਼ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 07-05-2019
ਸ਼ਾਹਕੋਟ, 6 ਮਈ (ਬਾਂਸਲ)-ਸੀ. ਪੀ. ਆਈ. ਤਹਿਸੀਲ ਕਮੇਟੀ ਸ਼ਾਹਕੋਟ-ਨਕੋਦਰ ਵਲੋਂ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਡਾਕਟਰ ਦੇ ਮਾੜੇ ਵਿਵਹਾਰ ਦੇ ਿਖ਼ਲਾਫ਼ ਰੋਸ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਕਾ: ਚਰਨਜੀਤ ਸਿੰਘ ਥੰਮੂਵਾਲ ਨੇ ਕਿਹਾ ਕਿ ਬੀਤੇ ਕੱਲ੍ਹ ਪਾਰਟੀ ਦਾ ਇਕ ਵਰਕਰ ਸੁਰਿੰਦਰ ਪਾਲ ਜੋ ਮਜ਼ਦੂਰੀ ਕਰਦਾ ਹੈ, ਆਪਣੇ ਲਈ ਸਰਕਾਰੀ ਹਸਪਤਾਲ ਵਿਚੋਂ ਦਵਾਈ ਲੈਣ ਆਇਆ | ਹਸਪਤਾਲ 'ਚ ਮੌਜੂਦ ਡਾ: ਵਲੋਂ ਉਸ ਨਾਲ ਮਾੜਾ ਵਿਵਹਾਰ ਕੀਤਾ ਗਿਆ ਤੇ ਪੁਲਿਸ ਵੀ ਬੁਲਾਈ ਗਈ | ਉਪਰੰਤ ਹਸਪਤਾਲ ਦੇ ਐਸ. ਐਮ. ਓ. ਡਾ: ਦਵਿੰਦਰ ਕੁਮਾਰ ਸਮਰਾ ਵਲੋਂ ਸਬੰਧਿਤ ਡਾ: ਿਖ਼ਲਾਫ਼ ਕਾਰਵਾਈ ਤੇ ਭਰੋਸੇ ਉਪਰੰਤ ਧਰਨਾਕਾਰੀਆਂ ਨੇ ਧਰਨਾ ਖ਼ਤਮ ਕਰ ਦਿੱਤਾ | ਇਸ ਮੌਕੇ ਸੁਨੀਲ ਕੁਮਾਰ ਤਹਿਸੀਲ ਸਕੱਤਰ, ਸੁਰਿੰਦਰ ਸੰਧੂ, ਸੱਤਪਾਲ ਸਹੋਤਾ ਤੇ ਨਿਰਮਲ ਸਿੰਘ ਸਹੋਤਾ ਮਲਸੀਆਂ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੀ. ਬੀ. ਐੱਸ. ਈ. ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਕਾਂਗਰਸ ਨੂੰ ਵੱਡਾ ਝਟਕਾ, ਪਿੰਡ ਧੁਦਿਆਲ ਦੇ 7 ਪਰਿਵਾਰ ਅਕਾਲੀ ਦਲ 'ਚ ਸ਼ਾਮਿਲ
Ad Position 24
No active advertisement