ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਸੀ. ਬੀ. ਐੱਸ. ਈ. ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
No active advertisement
ਅਜੀਤ ਡੈਸਕ 07-05-2019
ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦਾ 100 ਫੀਸਦੀ ਸ਼ਾਨਦਾਰ ਨਤੀਜਾ
* ਅਵਨੀਤ ਕੌਰ ਨੇ 95.6 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ
ਭੋਗਪੁਰ, 6 ਮਈ (ਕੁਲਦੀਪ ਸਿੰਘ ਪਾਬਲਾ)- ਸੀ.ਬੀ.ਐੱਸ.ਈ. ਵਲੋਂ ਅੱਜ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚੋਂ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪੁਜ਼ੀਸ਼ਨਾਂ ਪ੍ਰਾਪਤ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਬਿਕਰਮ ਸਿੰਘ ਸੈਣੀ ਨੇ ਸ਼ਾਨਦਾਰ ਨਤੀਜ਼ੇ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸ ਨੂੰ ਅਧਿਆਪਕਾਂ ਦੀ ਸਖਤ ਮਿਹਨਤ ਦਾ ਫਲ ਦੱਸਿਆ ਹੈ | ਪਿ੍ੰਸੀਪਲ ਬਿਕਰਮ ਸਿੰਘ ਸੈਣੀ ਅਨੁਸਾਰ ਵਿਦਿਆਰਥਣ ਅਵਨੀਤ ਕੌਰ ਨੇ 95.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ, ਜਸਲੀਨ ਸੈਣੀ ਨੇ 93.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਤੇ ਗੁਰਸਾਹਿਬ ਸਿੰਘ ਨੇ 93.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | 10ਵੀਂ ਜਮਾਤ ਦਾ ਨਤੀਜ਼ਾ 100 ਪ੍ਰੀਤਸ਼ਤ ਰਿਹਾ ਹੈ, ਜਿਸ ਸਕੂਲ ਦੇ 115 ਵਿਦਿਆਰਥੀ ਚੰਗੀਆਂ ਪੁਜ਼ੀਸ਼ਨਾਂ ਲੈਂਦੇ ਹੋਏ ਪਾਸ ਹੋਏ ਹਨ | ਪਿ੍ੰਸੀਪਲ ਬਿਕਰਮ ਸਿੰਘ ਸੈਣੀ ਨੇ ਦੱਿਆ ਕਿ ਸਕੂਲ ਦੇ 33 ਵਿਦਿਆਰਥੀਆਂ ਨੇ ਪੰਜਾਬੀ, 9 ਵਿਦਿਆਰਥੀਆਂ ਨੇ ਹਿੰਦੀ, 8 ਵਿਦਿਆਰਥੀਆਂ ਨੇ ਸਮਾਜਿਕ ਸਿੱਖਿਆ, 6 ਵਿਦਿਆਰਥੀਆਂ ਨੇ ਸਾਇੰਸ, 5 ਵਿਦਿਆਰਥੀਆਂ ਨੇ ਗਣਿਤ ਅਤੇ 4 ਵਿਦਿਆਰਥੀਆਂ ਨੇ ਅੰਗਰੇਜ਼ੀ ਵਿੱਚ ਏ ਗ੍ਰੇਡ ਪ੍ਰਾਪਤ ਕਰਦੇ ਹੋਏ ਸਕੁਲ ਦਾ ਨਾਂਅ ਰੌਸ਼ਨ ਕੀਤਾ ਹੈ |
ਐੱਸ.ਟੀ.ਐੱਸ. ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਇਮਤਿਹਾਨ 'ਚ ਬਾਜ਼ੀ ਮਾਰੀ
ਰੁੜਕਾ ਕਲਾਂ, (ਦਵਿੰਦਰ ਸਿੰਘ ਖ਼ਾਲਸਾ)- ਐੱਸ.ਟੀ.ਐੱਸ. ਵਰਲਡ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ 100% ਰਿਹਾ | ਚੇਅਰਪ੍ਰਸਨ ਮਾਲਤੀ ਮੈਡਮ ਅਤੇ ਪਿ੍ੰਸੀਪਲ ਪ੍ਰਭਜੋਤ ਗਿੱਲ ਨੇ ਸਾਰੇ ਸਟਾਫ ਤੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ | ਸੀ.ਬੀ.ਐੱਸ.ਈ. ਦੀ ਦਸਵੀਂ ਦੀ ਪ੍ਰੀਖਿਆ ਵਿਚ 35 ਵਿਦਿਆਰਥੀਆਂ ਬੈਠੇ ਸਨ ਜਿਨ੍ਹਾਂ ਵਿਚੋਂ 27 ਵਿਦਿਆਰਥੀਆਂ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ | ਸਕੂਲ਼ ਦੀ ਸਿਮਰਨਜੀਤ ਨੇ 93% ਪ੍ਰਾਪਤ ਪਹਿਲਾ ਸਥਾਨ ਹਾਸਲ ਕੀਤਾ ਤੇ ਜਸਕੀਰਤ ਨੇ 89.4% ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਖੁਸ਼ੀ ਉਪਲ ਨੇ 88.8% ਪ੍ਰਾਪਤ ਕਰਕੇ ਤੀਜਾ ਸਥਾਨ ਲਿਆ ਅਤੇ ਸਿਮਰਨ ਚਾਹਲ ਨੇ 87% ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਜੋਤਮਨ ਤੇ ਸਤਵਿੰਦਰ ਕੌਰ ਨੇ 80.6% ਅੰਕ ਪ੍ਰਾਪਤ ਕੀਤੇ | ਇਸ ਮੌਕੇ ਪਿ੍ੰਸੀਪਲ ਪ੍ਰਭਜੋਤ ਗਿੱਲ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਹੋਰ ਮਿਹਨਤ ਕਰਨ ਤੇ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ |
ਦਸਵੀਂ ਦੇ ਨਤੀਜੇ ਵਿਚ ਡੀ. ਏ. ਵੀ. ਫਿਲੌਰ ਨੇ ਮਾਰੀ ਬਾਜ਼ੀ
ਫਿਲੌਰ, (ਬੀ. ਐਸ. ਕੈਨੇਡੀ)-ਫਿਲੌਰ ਦੇ ਪਬਲਿਕ ਸਕੂਲ ਦੇ ਬੱਚਿਆਂ ਨੇ ਐਲਾਨੇ ਦਸਵੀਂ ਜਮਾਤ ਦੇ ਸੀ. ਬੀ. ਐਸ. ਈ. ਦੇ ਨਤੀਜੇ ਵਿਚ ਬਾਜੀ ਮਾਰੀ ਹੈ | ਹਮੇਸ਼ਾ ਵਾਂਗ ਸਕੂਲ ਦਾ ਰਿਜਲਟ 100 ਫੀਸਦੀ ਰਿਹਾ | ਦਸਵੀਂ ਜਮਾਤ ਵਿਚੋਂ ਸਨੇਹਲ ਸੋਬਤੀ ਨੇ 98 ਫੀਸਦੀ, ਆਸ਼ਨਾ ਗੁਪਤਾ 97. 6 ਫੀਸਦੀ, ਖੁਸ਼ਦੀਪ ਬਾਵਾ 96. 2 ਫੀਸਦੀ ਅਤੇ ਸੁਰਭੀ 95. 2 ਫੀਸਦੀ ਅੰਕ ਲੈ ਕੇ ਪਹਿਲੀਆਂ ਪੁਜ਼ੀਸ਼ਨਾਂ 'ਤੇ ਰਹੇ | ਕੁਲ 90 ਫੀਸਦੀ ਤੋਂ ਉੱਪਰ 24 ਬੱਚੇ 80 ਤੋਂ ਉੱਪਰ ਰਹੇ, 65 ਬੱਚੇ ਅਤੇ 70 ਫੀਸਦੀ ਤੋਂ ਉੱਪਰ ਰਹੇ | ਉਪਰੋਕਤ ਬੱਚਿਆਂ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ | ਇਸ ਮੌਕੇ ਦਸਵੀਂ ਜਮਾਤ ਦੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਪਿ੍ੰਸੀਪਲ ਯੋਗੇਸ਼ ਗੰਭੀਰ ਨੇ ਕਿਹਾ ਕਿ ਇਹ ਪ੍ਰਾਪਤੀ ਸਾਰਿਆਂ ਦੇ ਮਿਲੇ ਜੁਲੇ ਸਹਿਯੋਗ ਸਦਕਾ ਹੈ |

Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਅਟਵਾਲ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ-ਖਹਿਰਾ <br/> ਅਗਲੀ ਖ਼ਬਰ ਸਰਕਾਰੀ ਹਸਪਤਾਲ ਦੇ ਡਾਕਟਰ ਦੇ ਮਾੜੇ ਵਿਵਹਾਰ ਿਖ਼ਲਾਫ਼ ਪ੍ਰਦਰਸ਼ਨ
Ad Position 24
No active advertisement