ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਚਰਨਜੀਤ ਸਿੰਘ ਅਟਵਾਲ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ-ਖਹਿਰਾ <br/>

Ad Position 21
No active advertisement
ਅਜੀਤ ਡੈਸਕ 07-05-2019
ਅੱਪਰਾ, 6 ਮਈ (ਮਨਜਿੰੰਦਰ ਅਰੋੜਾ)-ਹਲਕਾ ਜਲੰਧਰ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਡਾ: ਚਰਨਜੀਤ ਸਿੰਘ ਅਟਵਾਲ ਨੇ ਆਪਣੇ ਸਮਰਥਕਾਂ ਨਾਲ ਪਿੰਡ ਅੱਪਰਾ ਅਤੇ ਨਾਲ ਲਗਦੇ ਕਈ ਪਿੰਡਾਂ 'ਚ ਚੋਣ ਪ੍ਰਚਾਰ ਕੀਤਾ | ਪਿੰਡ ਮੰਡੀ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਮਜ਼ਬੂਤ ਕੇਂਦਰ ਅਤੇ ਮਜ਼ਬੂਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਣਾਉਣ ਲਈ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਬਲਵਿੰਦਰ ਸਿੰਘ ਗੜ੍ਹੀ, ਕੁਲਦੀਪ ਸਿੰਘ ਬਾਜਵਾ, ਜਸਵੀਰ ਸਿੰਘ ਰੁੜਕਾ ਨੇ ਵੀ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਦੇਸ਼ ਦੀ ਵਾਗਡੋਰ ਤਜਰਬੇਕਾਰ ਅਤੇ ਮਜ਼ਬੂਤ ਹੱਥਾਂ ਵਿਚ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਹੀ ਵਿਕਾਸ ਅਕਾਲੀ-ਭਾਜਪਾ ਨਾਲ ਹੀ ਸੰਭਵ ਹੈ | ਇਸ ਸਮੇਂ ਡੀ. ਆਰ. ਸਾਬਕਾ ਸਰਪੰਚ ਅੱਪਰਾ, ਨਰੇਸ਼ ਕੁਮਾਰ ਮਰਵਾਹਾ, ਰਜਿੰਦਰ ਸਿੰਘ ਬਿੱਲਾ, ਕੁਲਦੀਪ ਸਿੰਘ ਜੌਹਲ, ਰਾਜੇਸ਼ ਕੁਮਾਰ ਬੱਬੂ, ਅਵਤਾਰ ਸਿੰਘ ਨੰਬਰਦਾਰ ਤੇ ਹੋਰ ਵੀ ਬਹੁਤ ਸਾਰੇ ਸਮਰਥਕ ਵੱਡੀ ਗਿਣਤੀ ਨਾਲ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਦੇ ਕੀਤੇ ਵਿਕਾਸ ਨੂੰ ਲੋਕ ਹੁਣ ਵੀ ਯਾਦ ਕਰਦੇ ਹਨ-ਅਟਵਾਲ ਅਗਲੀ ਖ਼ਬਰ ਸੀ. ਬੀ. ਐੱਸ. ਈ. ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24
No active advertisement