16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2020

ਕੋਰੋਨਾ ਦਾ ਅਸਰ : ਵੈਨਕੂਵਰ ਦਾ ਟਰੰਪ ਹੋਟਲ ਕੀਤਾ ਬੰਦ

Ad Position 21
repet_subhas-goyals [Copy P29]
ਅਜੀਤ ਡੈਸਕ 02-09-2020

ਐਬਟਸਫੋਰਡ, 1 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਰਜੰਦ ਐਰਿਕ ਟਰੰਪ ਤੇ ਡੋਨਾਲਡ ਜੇ.ਆਰ. ਟਰੰਪ ਦੀ ਮਾਲਕੀ ਵਾਲੀ ਕੰਪਨੀ ਟੀ.ਏ. ਹੋਟਲ ਮੈਨੇਜਮੈਂਟ ਲਿਮਟਿਡ ਵਲੋਂ ਵੈਨਕੂਵਰ 'ਚ ਚਲਾਏ ਜਾ ਰਹੇ ਟਰੰਪ ਇੰਟਰਨੈਸ਼ਨਲ ਹੋਟਲ ਐਂਡ ਟਾਵਰ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। 'ਸੁਪਰਡੈਂਟ ਆਫ਼ ਬੈਂਕ੍ਰਪਟੀ' ਦੇ ਦਫ਼ਤਰ ਦੇ ਦਸਤਾਵੇਜ਼ਾਂ ਅਨੁਸਾਰ ਟੀ.ਏ. ਕੰਪਨੀ ਨੇ ਹੋਟਲ ਦੀਵਾਲੀਆ ਲਈ ਦਾਇਰ ਕੀਤਾ ਹੈ। ਕੋਰੋਨਾ ਕਾਰਨ ਇਹ ਹੋਟਲ ਬੀਤੀ 4 ਅਪ੍ਰੈਲ ਨੂੰ ਆਰਜ਼ੀ ਤੌਰ 'ਤੇ ਬੰਦ ਕੀਤਾ ਗਿਆ ਸੀ ਪਰ ਹੁਣ ਪੱਕੇ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਟੀ.ਏ. ਹੋਟਲ ਮੈਨੇਜਮੈਂਟ ਕੰਪਨੀ ਕੁਆਲਾਲੰਪੁਰ ਦੀ ਟੀ.ਏ. ਗਲੋਬਲ ਬਰਹਾਦ ਭਾਈਵਾਲ ਹੈ, ਜਿਸ ਦੇ ਸੀ.ਈ.ਓ. ਕਿਮ ਹਨ। ਵੈਨਕੂਵਰ ਦੀ ਜੌਰਜੀਆ ਸਟਰੀਟ 'ਤੇ ਸਥਿਤ ਹੋਟਲ ਟਰੰਪ ਦਾ ਨਿਰਮਾਣ 2012 ਵਿਚ ਸ਼ੁਰੂ ਹੋਇਆ ਸੀ ਤੇ 28 ਫਰਵਰੀ, 2017 ਨੂੰ ਇਸ ਦਾ ਉਦਘਾਟਨ ਹੋਇਆ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਹੋਟਲ ਨਿਰਮਾਣ ਵੇਲੇ 2013 ਵਿਚ ਵੈਨਕੂਵਰ ਆਏ ਸਨ ਅਤੇ ਉਦਘਾਟਨ ਮੌਕੇ ਡੋਨਾਲਡ ਟਰੰਪ ਜੂਨੀਅਰ ਤੇ ਐਰਿਕ ਟਰੰਪ ਪਹੁੰਚੇ ਸਨ। 63 ਮੰਜ਼ਿਲਾਂ ਵਾਲੇ ਇਸ ਹੋਟਲ ਵਿਚ 147 ਕਮਰੇ ਤੇ 217 ਅਪਾਰਟਮੈਂਟ ਹਨ। ਇਸ ਆਲੀਸ਼ਾਨ ਹੋਟਲ ਦੀ ਇਮਾਰਤ 'ਤੇ 36 ਕਰੋੜ ਅਮਰੀਕੀ ਡਾਲਰ ਖ਼ਰਚ ਆਇਆ ਸੀ।

Ad Position 22
No active advertisement
ਪਿਛਲੀ ਖ਼ਬਰ ਇਸਤਾਂਬੁਲ (ਤੁਰਕੀ) ਵਿਖੇ 537 ਈ: 'ਚ ਰੋਮਨ ਸਾਮਰਾਜ (ਬਾਈਜੈਂਟਾਈਨ ਸਾਮਰਾਜ) ਵਲੋਂ ਬਣਾਈ ਗਈ ਵਿਸ਼ਵ ਪ੍ਰਸਿੱਧ ਚਰਚ ਹਾਗੀਆ... ਅਗਲੀ ਖ਼ਬਰ ...
Ad Position 24