22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਭਾਰਤ-ਪਾਕਿ ਟਕਰਾਅ: ਟਰੰਪ ਦੇ ਇਕ ਫੋਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਤਮ ਸਮਰਪਣ ਕਰ ਦਿੱਤਾ-ਰਾਹੁਲ <br/>

Ad Position 21
No active advertisement
ਅਜੀਤ ਡੈਸਕ 04-06-2025
ਭੋਪਾਲ, 3 ਜੂਨ (ਪੀ. ਟੀ. ਆਈ.)-ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਭਾਰਤ-ਪਾਕਿਸਤਾਨ ਫ਼ੌਜੀ ਟਕਰਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੋਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਰਪਣ ਕਰ ਦਿੱਤਾ | ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਆਪਣਾ ਸੱਤਵਾਂ ਬੇੜਾ ਭੇਜਣ ਦੇ ਬਾਵਜੂਦ 1971 ਦੀ ਜੰਗ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਹੀਂ ਝੁਕੀ ਸੀ | ਰਾਹੁਲ ਨੇ 'ਐਕਸ' 'ਤੇ ਪਾਈ ਇਕ ਪੋਸਟ 'ਚ ਕਿਹਾ ਕਿ ਟਰੰਪ ਵਲੋਂ ਇਕ ਫ਼ੋਨ ਆਇਆ ਅਤੇ ਨਰਿੰਦਰ ਮੋਦੀ ਨੇ ਤੁਰੰਤ ਆਤਮ ਸਮਰਪਣ ਕਰ ਦਿੱਤਾ | ਇਤਿਹਾਸ ਗਵਾਹ ਹੈ, ਇਹ ਭਾਜਪਾ-ਆਰ.ਐਸ.ਐਸ. ਦਾ ਚਰਿੱਤਰ ਹੈ, ਉਹ ਹਮੇਸ਼ਾ ਝੁਕਦੇ ਹਨ | ਉਨ੍ਹਾਂ ਕਿਹਾ ਕਿ ਮੈਂ ਭਾਜਪਾ-ਆਰ.ਐਸ.ਐਸ. ਦੇ ਲੋਕਾਂ ਨੂੰ ਜਾਣਦਾ ਹਾਂ, ਜੇਕਰ ਤੁਸੀਂ ਥੋੜ੍ਹਾ ਜਿਹਾ ਵੀ ਦਬਾਅ ਪਾਉਂਦੇ ਹੋ ਅਤੇ ਉਨ੍ਹਾਂ ਨੂੰ ਥੋੜ੍ਹਾ ਜਿਹਾ ਧੱਕਾ ਦਿੰਦੇ ਹੋ ਤਾਂ ਉਹ ਡਰ ਕੇ ਭੱਜ ਜਾਂਦੇ ਹਨ | ਰਾਹੁਲ ਨੇ ਕਿਹਾ ਕਿ ਭਾਰਤ ਨੇ 1971 'ਚ ਅਮਰੀਕਾ ਦੀ ਧਮਕੀ ਦੇ ਬਾਵਜੂਦ ਪਾਕਿਸਤਾਨ ਨੂੰ ਤੋੜ ਦਿੱਤਾ ਸੀ | ਰਾਹੁਲ ਨੇ ਅੱਗੇ ਕਿਹਾ ਕਿ ਕਾਂਗਰਸ ਦੇ ਬੱਬਰ ਸ਼ੇਰ ਅਤੇ ਸ਼ੇਰਨੀਆਂ ਮਹਾਂਸ਼ਕਤੀਆਂ ਨਾਲ ਲੜਦੀਆਂ ਹਨ, ਉਹ ਕਦੇ ਨਹੀਂ ਝੁਕਦੀਆਂ | ਰਾਹੁਲ ਨੇ ਕਿਹਾ ਕਿ ਇੰਦਰਾ ਗਾਂਧੀ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਵੱਲਭ ਭਾਈ ਪਟੇਲ ਨੇ ਮਹਾਂਸ਼ਕਤੀਆਂ ਨਾਲ ਲੜਾਈ ਕੀਤੀ ਪਰ ਕਦੇ ਆਤਮ ਸਮਰਪਣ ਨਹੀਂ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 7 ਬਲੋਚ ਲੜਾਕੇ ਹਲਾਕ <br/> ਅਗਲੀ ਖ਼ਬਰ 8 ਸਾਲਾ ਬੱਚੀ ਦੀ ਜਬਰ ਜਨਾਹ ਬਾਅਦ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ
Ad Position 24