22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 7 ਬਲੋਚ ਲੜਾਕੇ ਹਲਾਕ <br/>

Ad Position 21
No active advertisement
ਅਜੀਤ ਡੈਸਕ 04-06-2025
ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਬਲੋਚਿਸਤਾਨ 'ਚ ਕੀਤੀਆਂ ਦੋ ਵੱਖ-ਵੱਖ ਖ਼ੁਫ਼ੀਆ ਆਧਾਰਿਤ ਕਾਰਵਾਈਆਂ 'ਚ ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨਾਲ ਸੰਬੰਧਿਤ 7 ਵਿਦਰੋਹੀਆਂ ਨੂੰ ਮਾਰ ਦਿੱਤਾ ਗਿਆ | ਜਾਰੀ ਬਿਆਨ ਅਨੁਸਾਰ ਪਹਿਲਾ ਆਪ੍ਰੇਸ਼ਨ ਕੱਚੀ ਜ਼ਿਲ੍ਹੇ ਦੇ ਮੱਛ ਖੇਤਰ 'ਚ ਹੋਇਆ, ਜਿੱਥੇ ਫ਼ੌਜ ਵਲੋਂ ਕੀਤੀ ਗਈ ਤੇਜ਼ ਗੋਲੀਬਾਰੀ ਦੌਰਾਨ 5 ਸ਼ੱਕੀ ਬੀ. ਐੱਲ. ਏ. ਕਾਰਕੁੰਨ ਮਾਰੇ ਗਏ ਜਦਕਿ ਦੂਜੀ ਕਾਰਵਾਈ ਕਲਾਤ ਜ਼ਿਲ੍ਹੇ ਦੇ ਮਾਰਗੰਡ ਖੇਤਰ 'ਚ ਕੀਤੀ ਗਈ | ਇਸ ਦੌਰਾਨ ਹੋਈ ਗੋਲੀਬਾਰੀ 'ਚ ਦੋ ਹੋਰ ਸ਼ੱਕੀ ਬੀ. ਐੱਲ. ਏ. ਮੈਂਬਰ ਮਾਰੇ ਗਏ | ਆਈ. ਐੱਸ. ਪੀ. ਆਰ. ਦੇ ਅਨੁਸਾਰ ਦੋਵਾਂ ਥਾਵਾਂ ਤੋਂ ਹਥਿਆਰ, ਗੋਲਾ ਬਾਰੂਦ ਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ | ਉਧਰ ਪਾਕਿ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਕਿਹਾ ਹੈ ਕਿ ਬਲੋਚਿਸਤਾਨ ਨੂੰ ਕਦੇ ਵੀ ਪਾਕਿ ਤੋਂ ਵੱਖ ਨਹੀਂ ਕੀਤਾ ਜਾ ਸਕਦਾ | ਇਸ ਦੇ ਨਾਲ ਹੀ ਉਨ੍ਹਾਂ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਨੂੰ ਪਾਕਿ ਦਾ ਇਕ ਅਨਿੱਖੜਵਾਂ ਅੰਗ ਦੱਸਿਆ | ਉਨ੍ਹਾਂ ਭਾਰਤ 'ਤੇ ਬਲੋਚਿਸਤਾਨ 'ਚ ਅੱਤਵਾਦ ਦਾ ਮੁੱਖ ਸਪਾਂਸਰ ਤੇ ਖੇਤਰੀ ਅਸਥਿਰਤਾ ਦਾ ਸਰੋਤ ਹੋਣ ਦਾ ਵੀ ਦੋਸ਼ ਲਗਾਇਆ |

Ad Position 22
No active advertisement
ਪਿਛਲੀ ਖ਼ਬਰ ਆਪ੍ਰੇਸ਼ਨ ਸੰਧੂਰ : ਭਾਰਤੀ ਫ਼ੌਜ ਨੇ ਪਾਕਿ 'ਚ ਦੱਸੇ ਟਿਕਾਣਿਆਂ ਤੋਂ ਵੱਧ ਨੂੰ ਬਣਾਇਆ ਨਿਸ਼ਾਨਾ <br/> ਅਗਲੀ ਖ਼ਬਰ ਭਾਰਤ-ਪਾਕਿ ਟਕਰਾਅ: ਟਰੰਪ ਦੇ ਇਕ ਫੋਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਤਮ ਸਮਰਪਣ ਕਰ ਦਿੱਤਾ-ਰਾਹੁਲ <br/>
Ad Position 24