22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਆਪ੍ਰੇਸ਼ਨ ਸੰਧੂਰ : ਭਾਰਤੀ ਫ਼ੌਜ ਨੇ ਪਾਕਿ 'ਚ ਦੱਸੇ ਟਿਕਾਣਿਆਂ ਤੋਂ ਵੱਧ ਨੂੰ ਬਣਾਇਆ ਨਿਸ਼ਾਨਾ <br/>

Ad Position 21
No active advertisement
ਅਜੀਤ ਡੈਸਕ 04-06-2025
ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਥਿਆਰਬੰਦ ਬਲਾਂ ਨੇ ਪਿਛਲੇ ਮਹੀਨੇ 'ਆਪ੍ਰੇਸ਼ਨ ਸੰਧੂਰ' ਕੀਤਾ ਸੀ | ਇਸ ਫ਼ੌਜੀ ਕਾਰਵਾਈ ਤਹਿਤ ਪਾਕਿ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ ਕਈ ਅੱਤਵਾਦੀ ਟਿਕਾਣਿਆਂ ਨੂੰ ਢਹਿ ਢੇਰੀ ਕੀਤਾ ਗਿਆ ਸੀ | ਇਸ ਤੋਂ ਇਲਾਵਾ 11 ਏਅਰਬੇਸਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ | ਹਾਲਾਂਕਿ, ਪਾਕਿ ਦੇ ਇਸ ਬਾਰੇ ਅਧਿਕਾਰਤ ਦਸਤਾਵੇਜ਼ (ਡੋਜ਼ੀਅਰ) 'ਚ ਇਕ ਨਵਾਂ ਖ਼ੁਲਾਸਾ ਕੀਤਾ ਗਿਆ ਹੈ | ਦਰਅਸਲ, ਪਾਕਿ ਨੇ 'ਆਪ੍ਰੇਸ਼ਨ ਸੰਧੂਰ' ਦੇ ਜਵਾਬ 'ਚ ਆਪ੍ਰੇਸ਼ਨ 'ਬੁਨਯਾਨ ਉਨ ਮਾਰਸੂਸ' ਸ਼ੁਰੂ ਕੀਤਾ ਸੀ | ਇਸ ਨਾਲ ਸੰਬੰਧਿਤ ਡੋਜ਼ੀਅਰ 'ਚ ਇਹ ਮੰਨਿਆ ਗਿਆ ਹੈ ਕਿ ਭਾਰਤ ਨੇ ਦੱਸੇ ਹੋਏ ਟਿਕਾਣਿਆਂ ਤੋਂ ਇਲਾਵਾ 7 ਹੋਰ ਥਾਵਾਂ 'ਤੇ ਵੀ ਹਮਲਾ ਕੀਤਾ | ਡੋਜ਼ੀਅਰ 'ਚ ਦਿਖਾਏ ਗਏ ਨਕਸ਼ਿਆਂ ਅਨੁਸਾਰ ਭਾਰਤੀ ਫ਼ੌਜ ਨੇ ਪਿਸ਼ਾਵਰ, ਝੰਗ, ਸਿੰਧ ਦੇ ਹੈਦਰਾਬਾਦ, ਪੰਜਾਬ ਦੇ ਗੁਜਰਾਤ, ਬਹਾਵਲਨਗਰ, ਅਟਕ ਅਤੇ ਹੋਰ ਖੇਤਰਾਂ 'ਤੇ ਵੀ ਹਮਲੇ ਕੀਤੇ | ਹਾਲਾਂਕਿ, ਭਾਰਤੀ ਫ਼ੌਜੀ ਕਾਰਵਾਈਆਂ ਦੇ ਡਾਇਰੈਕਟਰ ਜਨਰਲ (ਡੀ. ਜੀ. ਐੱਮ. ਓ.) ਨੇ ਪਿਛਲੇ ਮਹੀਨੇ ਹਵਾਈ ਹਮਲੇ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ 'ਚ ਇਨ੍ਹਾਂ ਥਾਵਾਂ ਦਾ ਜ਼ਿਕਰ ਨਹੀਂ ਕੀਤਾ ਸੀ | ਪਾਕਿ ਦੇ ਇਸ ਨਵੇਂ ਖ਼ੁਲਾਸੇ ਤੋਂ ਪਤਾ ਚੱਲਦਾ ਹੈ ਕਿ ਹਮਲੇ ਉਨ੍ਹਾਂ ਇਲਾਕਿਆਂ ਨਾਲੋਂ ਕਿਤੇ ਡੂੰਘੇ ਖੇਤਰਾਂ 'ਚ ਕੀਤੇ ਗਏ ਸਨ, ਜਿਥੇ ਭਾਰਤ ਨੇ ਹਮਲਾ ਕਰਨ ਦੀ ਗੱਲ ਮੰਨੀ ਸੀ | ਮੰਨਿਆ ਜਾ ਰਿਹਾ ਹੈ ਕਿ ਕੁਝ ਨਿਸ਼ਾਨਿਆਂ ਦੇ ਨਾਂਅ ਨਾ ਦੱਸਣਾ ਭਾਰਤ ਦਾ ਇਕ ਰਣਨੀਤਕ ਫ਼ੈਸਲਾ ਸੀ ਤਾਂ ਜੋ ਪਾਕਿ ਖ਼ੁਦ ਨੁਕਸਾਨ ਦੀ ਅਸਲ ਤਸਵੀਰ ਨੂੰ ਪ੍ਰਗਟ ਕਰੇ ਅਤੇ ਭਵਿੱਖ 'ਚ ਕੋਈ ਝੂਠਾ ਦਾਅਵਾ ਨਾ ਕਰ ਸਕੇ |

Ad Position 22
No active advertisement
ਪਿਛਲੀ ਖ਼ਬਰ ਲਾਈਬੇਰੀਆ ਤੇ ਭਾਰਤ ਨੇ ਅੱਤਵਾਦ ਮੁਕਤ ਦੁਨੀਆ ਬਣਾਉਣ ਦਾ ਪ੍ਰਣ ਲਿਆ <br/> ਅਗਲੀ ਖ਼ਬਰ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 7 ਬਲੋਚ ਲੜਾਕੇ ਹਲਾਕ <br/>
Ad Position 24