ਮੋਨਰੋਵੀਆ, 3 ਜੂਨ (ਪੀ. ਟੀ. ਆਈ.)-ਸ਼ਿਵ ਸੈਨਾ ਦੇ ਸੰਸਦ ਮੈਂਬਰ ਸ੍ਰੀਕਾਂਤ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਭਾਰਤ ਦੇ ਇਕ ਬਹੁ-ਪਾਰਟੀ ਸੰਸਦੀ ਵਫ਼ਦ ਵਲੋਂ ਲਾਈਬੇਰੀਆ ਦਾ ਸਫ਼ਲ ਦੌਰਾ ਸਮਾਪਤ ਕੀਤਾ ਗਿਆ, ਜਿਸ 'ਚ ਦੋਵਾਂ ਧਿਰਾਂ ਨੇ ਇਕ ਸ਼ਾਂਤੀਪੂਰਨ, ਸੁਰੱਖਿਅਤ ਅਤੇ ਅੱਤਵਾਦ ਮੁਕਤ ਦੁਨੀਆ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ | ਇਹ ਵਫ਼ਦ, ਜਿਸ ਨੇ ਲਾਈਬੇਰੀਆ ਦਾ ਆਪਣਾ ਤਿੰਨ ਦਿਨਾ ਦੌਰਾ ਸਮਾਪਤ ਕੀਤਾ ਹੈ, ਸੰਯੁਕਤ ਅਰਬ ਅਮੀਰਾਤ, ਕਾਂਗੋ, ਸੀਅਰਾ ਲਿਓਨ ਅਤੇ ਲਾਈਬੇਰੀਆ ਦੇ ਆਪਣੇ ਚਾਰ ਦੇਸ਼ਾਂ ਦੌਰੇ ਦੇ ਆਖਰੀ ਪੜਾਅ 'ਚ ਮੋਨਰੋਵੀਆ 'ਚ ਸੀ | ਭਾਰਤੀ ਦੂਤਾਵਾਸ ਨੇ ਇਕ ਬਿਆਨ 'ਚ ਕਿਹਾ ਕਿ ਇਹ ਦੌਰਾ ਨਾ ਸਿਰਫ਼ ਭਾਰਤ ਅਤੇ ਲਾਇਬੇਰੀਆ ਵਿਚਕਾਰ ਸਥਾਈ ਦੋਸਤੀ ਨੂੰ ਦਰਸਾਉਂਦਾ ਹੈ, ਸਗੋਂ ਅੱਤਵਾਦ ਵਿਰੁੱਧ ਦੋਵਾਂ ਦੇਸ਼ਾਂ ਦੇ ਸਾਂਝੇ, ਅਟੱਲ ਰੁਖ਼ ਨੂੰ ਵੀ ਉਜਾਗਰ ਕਰਦਾ ਹੈ | ਇਹ ਦੋਵਾਂ ਧਿਰਾਂ ਵਲੋਂ ਇਕ ਸ਼ਾਂਤੀਪੂਰਨ, ਸੁਰੱਖਿਅਤ ਅਤੇ ਅੱਤਵਾਦ ਮੁਕਤ ਦੁਨੀਆ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਦੇ ਨਾਲ ਸਮਾਪਤ ਹੋਇਆ | ਵਫ਼ਦ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਲਈ ਜ਼ੀਰੋ ਸਹਿਣਸ਼ੀਲਤਾ ਦਾ ਦਿ੍ੜ੍ਹ ਸੰਦੇਸ਼ ਦਿੱਤਾ |