22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਪਾਕਿ 'ਚ ਜੈਸ਼ ਕਮਾਂਡਰ ਮੌਲਾਨਾ ਅਜ਼ੀਜ਼ ਦੀ ਲਾਸ਼ ਸ਼ੱਕੀ ਹਾਲਾਤ 'ਚ ਮਿਲੀ <br/>

Ad Position 21
No active advertisement
ਅਜੀਤ ਡੈਸਕ 04-06-2025
ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਸਰਗਰਮ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਕਮਾਂਡਰ ਮੌਲਾਨਾ ਅਬਦੁਲ ਅਜ਼ੀਜ਼ ਇਸਾਰ ਦੀ ਰਹੱਸਮਈ ਹਾਲਾਤ 'ਚ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ | ਜੈਸ਼ ਅੱਤਵਾਦੀ ਅਜ਼ੀਜ਼ ਪਾਕਿ ਦੇ ਬਹਾਵਲਪੁਰ 'ਚ ਮਿ੍ਤਕ ਪਾਇਆ ਗਿਆ | ਉਸ ਦੀ ਮੌਤ ਨੂੰ ਜੈਸ਼ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ | ਜੈਸ਼-ਏ-ਮੁਹੰਮਦ ਨਾਲ ਜੁੜੇ ਸੋਸ਼ਲ ਮੀਡੀਆ ਖਾਤੇ ਨੇ ਅਜ਼ੀਜ਼ ਦੀ ਮੌਤ ਦੀ ਪੁਸ਼ਟੀ ਕੀਤੀ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ | ਹਾਲਾਂਕਿ, ਉਸ ਦੀ ਮੌਤ ਕਿਵੇਂ ਹੋਈ, ਇਸ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ | ਪਾਕਿਸਤਾਨੀ ਅਧਿਕਾਰੀਆਂ ਨੇ ਵੀ ਅਜੇ ਤੱਕ ਅਜ਼ੀਜ਼ ਦੀ ਮੌਤ ਨੂੰ ਅਧਿਕਾਰਤ ਤੌਰ 'ਤੇ ਸਵੀਕਾਰ ਨਹੀਂ ਕੀਤਾ ਹੈ | ਜੈਸ਼ ਅੱਤਵਾਦੀ ਨੂੰ ਉਸ ਦੇ ਜੱਦੀ ਪਿੰਡ ਨੂਰ ਅਸ਼ਰਫਵਾਲਾ 'ਚ ਦਫ਼ਨਾਇਆ ਗਿਆ | ਅਜ਼ੀਜ਼ ਆਪਣੇ ਭਾਰਤ ਵਿਰੋਧੀ ਰੁਖ਼ ਲਈ ਜਾਣਿਆ ਜਾਂਦਾ ਸੀ | ਆਪ੍ਰੇਸ਼ਨ ਸੰਧੂਰ ਤੋਂ ਬਾਅਦ ਵੀ ਉਸ ਨੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਸੀ | ਭਾਰਤ ਨੂੰ ਗਜ਼ਵਾ-ਏ-ਹਿੰਦ ਦੀਆਂ ਧਮਕੀਆਂ ਦੇਣ ਵਾਲਾ ਅਬਦੁਲ ਅਜ਼ੀਜ਼ ਲੰਬੇ ਸਮੇਂ ਤੋਂ ਜੈਸ਼ ਨਾਲ ਜੁੜਿਆ ਹੋਇਆ ਸੀ ਅਤੇ ਸਮੂਹ ਦੇ ਚੋਟੀ ਦੇ ਅੱਤਵਾਦੀਆਂ 'ਚੋਂ ਇਕ ਸੀ |

Ad Position 22
No active advertisement
ਪਿਛਲੀ ਖ਼ਬਰ ਮੇਰੇ ਬੱਚਿਆਂ ਨੇ ਪ੍ਰਧਾਨ ਮੰਤਰੀ ਮੋਦੀ 'ਚੋਂ ਦਾਦਾ ਜੀ ਦੀ ਝਲਕ ਪਾਈ-ਊਸ਼ਾ ਵੈਂਸ <br/> ਅਗਲੀ ਖ਼ਬਰ ਲਾਈਬੇਰੀਆ ਤੇ ਭਾਰਤ ਨੇ ਅੱਤਵਾਦ ਮੁਕਤ ਦੁਨੀਆ ਬਣਾਉਣ ਦਾ ਪ੍ਰਣ ਲਿਆ <br/>
Ad Position 24