22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮੇਰੇ ਬੱਚਿਆਂ ਨੇ ਪ੍ਰਧਾਨ ਮੰਤਰੀ ਮੋਦੀ 'ਚੋਂ ਦਾਦਾ ਜੀ ਦੀ ਝਲਕ ਪਾਈ-ਊਸ਼ਾ ਵੈਂਸ <br/>

Ad Position 21
No active advertisement
ਅਜੀਤ ਡੈਸਕ 04-06-2025
ਵਾਸ਼ਿੰਗਟਨ, 3 ਜੂਨ (ਪੀ.ਟੀ.ਆਈ.)-ਅਮਰੀਕਾ ਦੀ ਦੂਜੀ ਮਹਿਲਾ ਊਸ਼ਾ ਵੈਂਸ ਨੇ ਅਪ੍ਰੈਲ 'ਚ ਆਪਣੀ ਭਾਰਤ ਫੇਰੀ ਨੂੰ ਪਰਿਵਾਰ ਲਈ ਜੀਵਨ ਭਰ ਦੀ ਯਾਤਰਾ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੇ ਤਿੰਨੇ ਛੋਟੇ ਬੱਚਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਚੋਂ ਦਾਦਾ ਜੀ ਦੀ ਝਲਕ ਪਾਈ ਸੀ | ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਅਪ੍ਰੈਲ 'ਚ ਭਾਰਤ ਦਾ ਆਪਣਾ ਪਹਿਲਾ ਅਧਿਕਾਰਤ ਦੌਰਾ ਕੀਤਾ ਤੇ ਉਨ੍ਹਾਂ ਨਾਲ ਊਸ਼ਾ ਵੈਂਸ ਤੇ ਉਨ੍ਹਾਂ ਦੇ ਤਿੰਨ ਛੋਟੇ ਬੱਚੇ ਈਵਾਨ, ਵਿਵੇਕ ਤੇ ਮੀਰਾਬੇਲ ਵੀ ਸਨ | ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਸਾਡੇ ਲਈ ਜੀਵਨ ਭਰ ਦੀ ਯਾਤਰਾ ਸੀ | ਊਸ਼ਾ ਵੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਾ ਸੱਚਮੁੱਚ ਬਹੁਤ ਖਾਸ ਸੀ | ਸਾਨੂੰ ਅਸਲ 'ਚ ਪਹਿਲਾਂ ਵੀ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ | ਉਨ੍ਹਾਂ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਦੇ ਬੱਚੇ, ਜੋ ਪੈਰਿਸ 'ਚ ਯਾਤਰਾ ਕਰਦੇ ਸਮੇਂ ਨੀਂਦ ਤੋਂ ਵਾਂਝੇ ਸਨ, ਨੇ ਪ੍ਰਧਾਨ ਮੰਤਰੀ ਨੂੰ ਦੇਖਿਆ ਤਾਂ ਉਨ੍ਹਾਂ ਇਕ ਭਾਰਤੀ ਆਦਮੀ ਨੂੰ ਚਿੱਟੀ ਦਾੜ੍ਹੀ ਤੇ ਚਿੱਟੇ ਵਾਲਾਂ ਨਾਲ ਦੇਖਿਆ ਤਾਂ ਬੱਚਿਆਂ ਨੇ ਉਨ੍ਹਾਂ ਨੂੰ ਤੁਰੰਤ ਦਾਦਾ ਜੀ ਦੀ ਸ਼੍ਰੇਣੀ 'ਚ ਪਾ ਦਿੱਤਾ | ਇਸ ਲਈ ਉਹ ਉਨ੍ਹਾਂ (ਮੋਦੀ) ਨੂੰ ਬਹੁਤ ਪਸੰਦ ਕਰਦੇ ਹਨ | ਊਸ਼ਾ ਵੈਂਸ ਨੇ ਭਾਰਤ-ਅਮਰੀਕਾ ਸੰਬੰਧਾਂ ਨੂੰ ਆਪਣੇ ਲਈ ਬਹੁਤ ਨਿੱਜੀ ਕਰਾਰ ਦਿੱਤਾ ਹੈ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਦੁਵੱਲੇ ਸੰਬੰਧਾਂ, ਜੋ ਕਈ ਵਾਰ ਉਤਰਾਅ-ਚੜ੍ਹਾਅ ਵਾਲੇ ਰਹੇ ਹਨ, ਲਈ ਮਹਾਨ ਮੌਕਾ ਹੈ | ਵੈਂਸ ਨੇ ਇਥੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ (ਯੂ. ਐਸ. ਆਈ. ਐਸ. ਪੀ. ਐਫ.) ਲੀਡਰਸ਼ਿਪ ਸੰਮੇਲਨ ਦੇ 8ਵੇਂ ਐਡੀਸ਼ਨ 'ਚ ਗੱਲਬਾਤ ਦੌਰਾਨ ਕਿਹਾ ਕਿ ਖੈਰ, ਬੇਸ਼ੱਕ ਇਹ ਇਕ ਬਹੁਤ ਹੀ ਨਿੱਜੀ ਰਿਸ਼ਤਾ ਹੈ ਕਿਉਂਕਿ ਮੇਰੇ ਪਰਿਵਾਰਕ ਮੈਂਬਰ ਭਾਰਤ 'ਚ ਹਨ ਤੇ ਮੇਰੇ ਇੱਥੇ ਬਹੁਤ ਸਾਰੇ ਪਰਿਵਾਰਕ ਮੈਂਬਰ ਸੰਯੁਕਤ ਰਾਜ ਅਮਰੀਕਾ 'ਚ ਵੀ ਹਨ | ਮੈਂ ਭਾਰਤ ਦਾ ਦੌਰਾ ਕਰ ਕੇ ਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਵੱਡੀ ਹੋਈ ਹਾਂ ਤੇ ਉਹ ਮੈਨੂੰ ਮਿਲ ਕੇ | ਉਨ੍ਹਾਂ ਕਿਹਾ ਕਿ ਇਸ ਲਈ ਇਹ ਹਮੇਸ਼ਾ ਇਕ ਅਜਿਹਾ ਰਿਸ਼ਤਾ ਰਿਹਾ ਹੈ, ਜਿਸ ਨੂੰ ਮੈਂ ਨਿੱਜੀ ਤੌਰ 'ਤੇ ਬਹੁਤ ਮਹੱਤਵਪੂਰਨ ਸਮਝਿਆ ਹੈ |

Ad Position 22
No active advertisement
ਪਿਛਲੀ ਖ਼ਬਰ ਹੁਣ ਜੇ.ਐਨ.ਯੂ. 'ਚ 'ਕੁਲਪਤੀ' ਨਹੀਂ 'ਕੁਲਗੁਰੂ' ਅਗਲੀ ਖ਼ਬਰ ਪਾਕਿ 'ਚ ਜੈਸ਼ ਕਮਾਂਡਰ ਮੌਲਾਨਾ ਅਜ਼ੀਜ਼ ਦੀ ਲਾਸ਼ ਸ਼ੱਕੀ ਹਾਲਾਤ 'ਚ ਮਿਲੀ <br/>
Ad Position 24