ਨਵੀਂ ਦਿੱਲੀ, 3 ਜੂਨ (ਮਿਸਰਦੀਪ ਭਾਟੀਆ)- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ | ਹੁਣ ਇਸ ਯੂਨੀਵਰਸਿਟੀ ਵਿਚ 'ਕੁਲਪਤੀ' ਨੂੰ 'ਕੁਲਗੁਰੂ' ਕਿਹਾ ਜਾਵੇਗਾ | ਇਹ ਬਦਲਾਅ ਸਿਰਫ਼ ਸ਼ਬਦਾਂ ਦਾ ਨਹੀਂ ਹੈ, ਸਗੋਂ ਸੋਚ ਅਤੇ ਪਰੰਪਰਾ ਨਾਲ ਵੀ ਜੁੜਿਆ ਹੋਇਆ ਹੈ | ਯੂਨੀਵਰਸਿਟੀ ਦੀ ਮੌਜੂਦਾ ਵਾਈਸ-ਚਾਂਸਲਰ ਪ੍ਰੋਫ਼ੈੈਸਰ ਸ਼ਾਂਤੀਸ਼੍ਰੀ ਧੂਲੀਪੁੜੀ ਪੰਡਿਤ ਵਲੋਂ ਖ਼ੁਦ ਯੂਨੀਵਰਸਿਟੀ ਦੀ ਕਾਰਜਕਾਰੀ ਕੌਂਸਲ ਦੀ ਮੀਟਿੰਗ ਵਿਚ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ | ਇਹ ਫ਼ੈਸਲਾ 2025 ਤੋਂ ਲਾਗੂ ਕੀਤਾ ਜਾਵੇਗਾ | ਇਸ ਦਾ ਮਤਲਬ ਇਹ ਹੈ ਕਿ ਹੁਣ ਤੋਂ ਯੂਨੀਵਰਸਿਟੀ ਦੇ ਸਾਰੇ ਅਧਿਕਾਰਤ ਦਸਤਾਵੇਜ਼ਾਂ ਜਿਵੇਂ ਕਿ ਡਿਗਰੀ ਸਰਟੀਫਿਕੇਟ, ਨਿਯੁਕਤੀ ਪੱਤਰ ਜਾਂ ਹੋਰ ਸਰਕਾਰੀ ਕਾਗਜ਼ਾਤਾਂ ਵਿਚ ਵਾਈਸ-ਚਾਂਸਲਰ ਦੀ ਥਾਂ 'ਕੁਲਗੁਰੂ' ਸ਼ਬਦ ਲਿਖਿਆ ਜਾਵੇਗਾ |