22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅਸਾਮ 'ਚ ਹੜ੍ਹਾਂ ਕਾਰਨ 5.35 ਲੱਖ ਤੋਂ ਵੱਧ ਲੋਕ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 04-06-2025
ਗੁਹਾਟੀ, 3 ਜੂਨ (ਪੀ.ਟੀ.ਆਈ.)-ਅਸਾਮ 'ਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ | 20 ਤੋਂ ਵੱਧ ਜ਼ਿਲਿ੍ਹਆਂ 'ਚ 5.35 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ | ਹੜ੍ਹ ਤੇ ਜ਼ਮੀਨ ਖਿਸਕਣ ਨਾਲ 6 ਹੋਰ ਮੌਤਾਂ ਹੋ ਜਾਣ ਨਾਲ ਮੌਤਾਂ ਦੀ ਕੁੱਲ ਗਿਣਤੀ 17 ਹੋ ਗਈ ਹੈ, ਜਦਕਿ 2 ਹੋਰ ਲਾਪਤਾ ਹਨ | ਮੌਸਮ ਵਿਭਾਗ ਨੇ ਕਈ ਹਿੱਸਿਆਂ 'ਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ | ਖੇਤਰੀ ਮੌਸਮ ਵਿਗਿਆਨ ਕੇਂਦਰ (ਆਰ.ਐਮ.ਸੀ.), ਗੁਹਾਟੀ ਨੇ ਚਾਰ ਜ਼ਿਲਿ੍ਹਆਂ ਧੁਬਰੀ, ਦੱਖਣੀ ਸਲਮਾਰਾ ਮਨਕਾਚਰ, ਗੋਲਪਾਰਾ ਤੇ ਕੋਕਰਾਝਾਰ ਲਈ 'ਸੰਤਰੀ ਚਿਤਾਵਨੀ' ਜਾਰੀ ਕੀਤੀ ਹੈ | ਅਧਿਕਾਰੀਆਂ ਨੇ ਕਿਹਾ ਹੈ ਕਿ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ | ਕਈ ਖੇਤਰਾਂ 'ਚ ਭਾਰੀ ਬਾਰਿਸ਼ ਕਾਰਨ ਸੜਕ, ਰੇਲ ਤੇ ਕਿਸ਼ਤੀ ਸੇਵਾਵਾਂ ਪ੍ਰਭਾਵਿਤ ਰਹੀਆਂ |
ਮਨੀਪੁਰ 'ਚ 10,477 ਘਰ ਨੁਕਸਾਨੇ
ਇੰਫਾਲ, 3 ਜੂਨ (ਪੀ.ਟੀ.ਆਈ.)-ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਮਨੀਪੁਰ 'ਚ ਨਦੀਆਂ ਦੇ ਹੜ੍ਹਾਂ ਤੇ ਬੰਨ੍ਹਾਂ ਦੇ ਟੁੱਟਣ ਕਾਰਨ ਆਏ ਅਚਾਨਕ ਹੜ੍ਹਾਂ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 1.64 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ | ਇਸ 'ਚ ਕਿਹਾ ਗਿਆ ਹੈ ਕਿ ਹੜ੍ਹਾਂ ਨਾਲ 10477 ਘਰ ਨੁਕਸਾਨੇ ਗਏ ਹਨ | ਇਸ 'ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ 'ਚ ਇਕ ਨਦੀ 'ਚ ਵਹਿ ਜਾਣ ਤੋਂ ਬਾਅਦ ਇਕ ਵਿਅਕਤੀ ਲਾਪਤਾ ਹੋ ਗਿਆ, ਜਦਕਿ ਪ੍ਰਭਾਵਿਤ ਖੇਤਰਾਂ ਤੋਂ 2913 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ |
ਮਿਜ਼ੋਰਮ 'ਚ ਪਿਛਲੇ 10 ਦਿਨਾਂ 'ਚ 5 ਮੌਤਾਂ
ਆਈਜ਼ੌਲ, 3 ਜੂਨ (ਪੀ.ਟੀ.ਆਈ.)-ਰਾਜ ਦੇ ਆਫ਼ਤ ਪ੍ਰਬੰਧਨ ਤੇ ਮੁੜ ਵਸੇਬਾ ਵਿਭਾਗ ਨੇ ਕਿਹਾ ਹੈ ਕਿ ਮਿਜ਼ੋਰਮ 'ਚ ਪਿਛਲੇ 10 ਦਿਨਾਂ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ, ਘਰ ਢਹਿਣ ਤੇ ਹੋਰ ਆਫ਼ਤਾਂ ਦੀ ਮੌਜੂਦਾ ਲਹਿਰ 'ਚ 5 ਮੌਤਾਂ ਹੋਈਆਂ ਹਨ | ਵਿਭਾਗ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ 'ਚ ਕਿਹਾ ਗਿਆ ਹੈ ਕਿ ਚੰਫਾਈ ਜ਼ਿਲ੍ਹੇ 'ਚ 3 ਤੇ ਆਈਜ਼ੌਲ ਤੇ ਸੇਰਛਿਪ ਜ਼ਿਲਿ੍ਹਆਂ 'ਚ 1-1 ਵਿਅਕਤੀ ਦੀ ਮੌਤ ਜ਼ਮੀਨ ਖਿਸਕਣ ਤੇ ਅਚਾਨਕ ਹੜ੍ਹਾਂ ਕਾਰਨ ਘਰਾਂ ਤੇ ਕੰਧਾਂ ਦੇ ਢਹਿਣ ਕਾਰਨ ਹੋਈ ਹੈ | ਇਸ 'ਚ ਕਿਹਾ ਗਿਆ ਹੈ ਕਿ ਰਾਜ 'ਚ ਕਈ ਥਾਵਾਂ 'ਤੇ 552 ਜ਼ਮੀਨ ਖਿਸਕਣ ਦੀ ਵੀ ਰਿਪੋਰਟ ਹੈ, ਜਦਕਿ ਇਸੇ ਸਮੇਂ ਦੌਰਾਨ ਮੀਂਹ ਕਾਰਨ 152 ਘਰ ਢਹਿ ਗਏ ਹਨ ਜਾਂ ਨੁਕਸਾਨੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਮੋਦੀ ਨੇ ਹੜ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਹੁਣ ਜੇ.ਐਨ.ਯੂ. 'ਚ 'ਕੁਲਪਤੀ' ਨਹੀਂ 'ਕੁਲਗੁਰੂ'
Ad Position 24