22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਪਾਕਿ ਸਰਕਾਰ ਨੇ ਆਪਣੇ ਅਧਿਕਾਰੀਆਂ ਲਈ ਜਾਰੀ ਕੀਤਾ ਸ਼ਰਮਨਾਕ ਫ਼ਰਮਾਨ

Ad Position 21
No active advertisement
ਅਜੀਤ ਡੈਸਕ 04-06-2025

ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਵਿਸ਼ਵਵਿਆਪੀ ਪੱਧਰ 'ਤੇ ਅੱਤਵਾਦ ਦੇ ਜਨਕ ਸਾਬਤ ਹੋ ਚੁਕੇ ਪਾਕਿਸਤਾਨ ਦੀ ਸਰਕਾਰ ਨੇ ਆਪਣੇ ਸਾਰੇ ਸੂਬਿਆਂ ਦੇ ਮੰਤਰਾਲਿਆਂ, ਵਿਭਾਗਾਂ ਅਤੇ ਚੀਫ਼ ਸਕੱਤਰਾਂ ਲਈ ਇਕ ਸ਼ਰਮਨਾਕ ਫ਼ਰਮਾਨ ਜਾਰੀ ਕੀਤਾ ਹੈ | ਪਾਕਿ ਦੇ ਸੰਘੀ ਅੰਦਰੂਨੀ ਅਤੇ ਨਾਰਕੋਟਿਕਸ ਕੰਟਰੋਲ ਮੰਤਰਾਲੇ ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਿਕ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਸਲਾਹਕਾਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਇਸਲਾਮਾਬਾਦ ਵਲੋਂ ਸਖ਼ਤੀ ਨਾਲ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਅਧਿਕਾਰਤ ਪੱਤਰ ਵਿਹਾਰ ਅਤੇ ਦਸਤਾਵੇਜ਼ਾਂ 'ਚ ਅੱਤਵਾਦੀ ਸੰਗਠਨਾਂ ਦਾ ਹਵਾਲਾ ਦਿੰਦੇ ਸਮੇਂ ਸੂਬਾ ਬਲੋਚਿਸਤਾਨ 'ਚ ਸਰਗਰਮ ਸਾਰੇ ਅੱਤਵਾਦੀ ਸਮੂਹਾਂ ਨੂੰ 'ਫ਼ਿਤਨਾ ਅਲ ਹਿੰਦੁਸਤਾਨ' ਲਿਖਿਆ ਜਾਵੇ | ਦਰਅਸਲ, ਫ਼ਿਤਨਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੁੰਦਾ ਹੈ; ਫ਼ਸਾਦ, ਬਗ਼ਾਵਤ, ਸਰਕਸ਼ੀ, ਹੰਗਾਮਾ ਆਦਿ | ਉਕਤ ਪੱਤਰ ਸੈਕਸ਼ਨ ਅਫ਼ਸਰ (ਐੱਨ. ਏ. ਪੀ.) ਉਮਰ ਹਯਾਤ ਚੱਠਾ ਵਲੋਂ ਜਾਰੀ ਕੀਤਾ ਗਿਆ ਹੈ | ਉਨ੍ਹਾਂ ਪੱਤਰ 'ਚ ਸਿੱਧੇ ਤੌਰ 'ਤੇ ਦੋਸ਼ ਲਗਾਇਆ ਕਿ ਭਾਰਤ ਦੇ ਇਸ਼ਾਰੇ 'ਤੇ ਬਲੋਚਿਸਤਾਨ 'ਚ ਅੱਤਵਾਦੀ ਗਤੀਵਿਧੀਆਂ ਵਿਚ ਕੁਝ ਸੰਗਠਨਾਂ ਅਤੇ ਸਮੂਹਾਂ ਦੀ ਸ਼ਮੂਲੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਹੁਣ ਤੋਂ ਬਲੋਚਿਸਤਾਨ 'ਚ ਸਰਗਰਮ ਸਾਰੇ ਅੱਤਵਾਦੀ ਸਮੂਹਾਂ ਅਤੇ ਸੰਗਠਨਾਂ ਨੂੰ 'ਫ਼ਿਤਨਾ ਅਲ ਹਿੰਦੁਸਤਾਨ' (ਹਿੰਦੁਸਤਾਨੀ ਸਮਰਥਕ ਫ਼ਸਾਦੀ) ਕਿਹਾ ਜਾਵੇਗਾ | ਇਸ ਤਬਦੀਲੀ ਦਾ ਉਦੇਸ਼ ਇਨ੍ਹਾਂ ਅੱਤਵਾਦੀ ਸੰਗਠਨਾਂ ਅਤੇ ਸਮੂਹਾਂ ਨੂੰ ਭਾਰਤ ਦਾ ਹਿੱਸਾ ਦਰਸਾਉਣਾ ਹੈ | ਉਕਤ ਪੱਤਰ ਮੁਤਾਬਿਕ ਪਾਕਿ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਨੂੰ ਇਹ ਅਭਿਆਸ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਇਹ ਪੱਤਰ ਸੰਘੀ ਮੰਤਰਾਲਿਆਂ, ਵਿਭਾਗਾਂ ਅਤੇ ਹੋਰ ਸੂਬਾਈ ਸਰਕਾਰਾਂ ਦੇ ਪ੍ਰਸ਼ਾਸਕੀ ਨਿਯੰਤਰਨ ਅਧੀਨ ਸਾਰੇ ਵਿਭਾਗਾਂ ਅਤੇ ਸੰਸਥਾਵਾਂ ਨੂੰ ਭੇਜਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬਿਹਾਰ 'ਚ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਸੱਤ ਮੌਤਾਂ ਅਗਲੀ ਖ਼ਬਰ ਮੋਦੀ ਨੇ ਹੜ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ <br/>
Ad Position 24