ਅੱਤਵਾਦ ਨਾਲ ਲੜਨਾ ਮਨੁੱਖਤਾ ਪ੍ਰਤੀ ਫਰਜ਼-ਮੋਦੀ
ਅਜੀਤ ਡੈਸਕ
02-09-2025
ਤਿਆਨਜਿਨ (ਚੀਨ), 1 ਸਤੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਨਾਲ ਲੜਨ 'ਚ ਦੋਹਰੇ ਮਾਪਦੰਡਾਂ ਤੋਂ ਬਚਣ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲਾ ਨਾ ਸਿਰਫ ਭਾਰਤ ਦੀ ਜ਼ਮੀਰ 'ਤੇ ਹਮਲਾ ਸੀ, ਬਲਕਿ ਮਨੁੱਖਤਾ 'ਚ ਵਿਸ਼ਵਾਸ ਰੱਖਣ ਵਾਲੇ ਹਰ ਦੇਸ਼ ਲਈ ਇਕ ਖੁੱਲ੍ਹੀ ਚੁਣੌਤੀ ਵੀ ਸੀ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਹੋਰ ਕਈ ਵਿਸ਼ਵ ਨੇਤਾਵਾਂ ਦੀ ਮੌਜੂਦਗੀ 'ਚ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਤਵਾਦ ਨਾਲ ਲੜਨਾ ਮਨੁੱਖਤਾ ਪ੍ਰਤੀ ਫਰਜ਼ ਹੈ |