3.54 ਲੱਖ ਲੋਕ ਪ੍ਰਭਾਵਿਤ-1400 ਪਿੰਡ ਪਾਣੀ ਦੀ ਲਪੇਟ 'ਚ
ਚੰਡੀਗੜ੍ਹ, 2 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਪੰਜਾਬ ਦੇ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠਾਂ ਆਉਣ ਕਾਰਨ 3.54 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ | ਕੈਬਨਿਟ ਮੰਤਰੀ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਹੁਣ ਤੱਕ ਨੀਵੇਂ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ 19,597 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, ਜਿਸ 'ਚ ਗੁਰਦਾਸਪੁਰ 'ਚੋਂ (5581), ਫ਼ਿਰੋਜ਼ਪੁਰ (3432), ਅੰਮਿ੍ਤਸਰ (2734), ਫ਼ਾਜ਼ਿਲਕਾ (2422), ਹੁਸ਼ਿਆਰਪੁਰ (1615), ਕਪੂਰਥਲਾ (1428) ਅਤੇ ਪਠਾਨਕੋਟ (1139) ਤੋਂ ਇਲਾਵਾ ਬਰਨਾਲਾ (369), ਜਲੰਧਰ (474), ਰੂਪਨਗਰ (65), ਮਾਨਸਾ (163), ਮੋਗਾ (115) ਅਤੇ ਤਰਨ ਤਾਰਨ 'ਚੋਂ (60) ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ | ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਠਹਿਰ ਤੇ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਭਰ 'ਚ 174 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ | ਇਨ੍ਹਾਂ ਕੈਂਪਾਂ 'ਚ 5167 ਲੋਕਾਂ ਨੂੰ ਠਹਿਰਾਇਆ ਗਿਆ ਹੈ, ਜਿਨ੍ਹਾਂ 'ਚੋਂ ਸਭ ਤੋਂ ਵੱਧ ਹੁਸ਼ਿਆਰਪੁਰ ਦੇ (1041) ਵਿਅਕਤੀ, ਫ਼ਾਜ਼ਿਲਕਾ (1304), ਫ਼ਿਰੋਜ਼ਪੁਰ (706), ਗੁਰਦਾਸਪੁਰ (424), ਅੰਮਿ੍ਤਸਰ (371), ਬਰਨਾਲਾ (369) ਅਤੇ ਜਲੰਧਰ ਦੇ (474) ਅਤੇ ਹੋਰਨਾਂ 'ਚ ਮਾਨਸਾ ਦੇ 163, ਮੋਗਾ ਦੇ 115, ਸੰਗਰੂਰ ਦੇ 60, ਕਪੂਰਥਲਾ ਦੇ 57, ਪਠਾਨਕੋਟ ਦੇ 48 ਅਤੇ ਰੂਪਨਗਰ ਦੇ 35 ਵਿਅਕਤੀ ਸ਼ਾਮਿਲ ਹਨ | ਪਿੰਡਾਂ ਦੇ ਨੁਕਸਾਨ ਬਾਰੇ ਮੁੰਡੀਆਂ ਨੇ ਕਿਹਾ ਕਿ ਕੁੱਲ 1400 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ | ਇਨ੍ਹਾਂ 'ਚ ਸਭ ਤੋਂ ਵੱਧ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦੇ (324 ਪਿੰਡ), ਅੰਮਿ੍ਤਸਰ (135), ਹੁਸ਼ਿਆਰਪੁਰ (119), ਕਪੂਰਥਲਾ (115), ਮਾਨਸਾ (108), ਫ਼ਿਰੋਜ਼ਪੁਰ (93), ਪਠਾਨਕੋਟ (82), ਫ਼ਾਜ਼ਿਲਕਾ (72), ਜਲੰਧਰ (62) ਅਤੇ ਤਰਨ ਤਾਰਨ ਦੇ (66) ਪਿੰਡ ਸ਼ਾਮਿਲ ਹਨ | ਮੋਗਾ 'ਚ 48 ਪਿੰਡ, ਰੂਪਨਗਰ 'ਚ 44, ਬਰਨਾਲਾ 'ਚ 34, ਲੁਧਿਆਣਾ 'ਚ 26, ਸ੍ਰੀ ਮੁਕਤਸਰ ਸਾਹਿਬ 'ਚ 23, ਪਟਿਆਲਾ 'ਚ 16, ਫ਼ਰੀਦਕੋਟ 'ਚ 15, ਸੰਗਰੂਰ 'ਚ 13 ਅਤੇ ਮਾਲੇਰਕੋਟਲਾ 'ਚ 5 ਪਿੰਡ ਪ੍ਰਭਾਵਿਤ ਹੋਏ ਹਨ | ਮੁੰਡੀਆਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਪੰਜਾਬ ਦੇ 13 ਜ਼ਿਲਿ੍ਹਆਂ 'ਚ ਕੁੱਲ 3,54,626 ਆਬਾਦੀ ਪ੍ਰਭਾਵਿਤ ਹੋਈ ਹੈ | ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿ੍ਹਆਂ 'ਚ ਗੁਰਦਾਸਪੁਰ 'ਚ 1,45,000 ਲੋਕ, ਅੰਮਿ੍ਤਸਰ 'ਚ 1,17,534, ਫ਼ਿਰੋਜ਼ਪੁਰ 'ਚ 38,112 ਅਤੇ ਫ਼ਾਜ਼ਿਲਕਾ 'ਚ 21,562 ਲੋਕ ਪ੍ਰਭਾਵਿਤ ਹਨ | ਪਠਾਨਕੋਟ 'ਚ 15,053, ਕਪੂਰਥਲਾ 'ਚ 5748, ਐਸ. ਏ. ਐਸ. ਨਗਰ 'ਚ 7000, ਹੁਸ਼ਿਆਰਪੁਰ 'ਚ 1960 ਅਤੇ ਜਲੰਧਰ 'ਚ 991, ਬਰਨਾਲਾ 'ਚ (403), ਮੋਗਾ (800), ਰੂਪਨਗਰ (300) ਤੇ ਮਾਨਸਾ 'ਚ 163 ਲੋਕ ਪ੍ਰਭਾਵਿਤ ਹੋਏ ਹਨ | ਉਨ੍ਹਾਂ ਦੱਸਿਆ ਕਿ ਸੂਬੇ 'ਚ 1,48,590 ਹੈਕਟੇਅਰ ਰਕਬੇ 'ਚ ਖੜ੍ਹੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ | ਇਨ੍ਹਾਂ 'ਚ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ 'ਚ ਗੁਰਦਾਸਪੁਰ 'ਚ (40,193 ਹੈਕਟੇਅਰ), ਮਾਨਸਾ (27,291), ਅੰਮਿ੍ਤਸਰ (23,000), ਕਪੂਰਥਲਾ (14,934), ਫ਼ਿਰੋਜ਼ਪੁਰ (14,665) ਅਤੇ ਤਰਨ ਤਾਰਨ (11,883 ਹੈਕਟੇਅਰ), ਹੁਸ਼ਿਆਰਪੁਰ (5971), ਜਲੰਧਰ (3000) ਅਤੇ ਪਠਾਨਕੋਟ (2442) ਸ਼ਾਮਿਲ ਹਨ | ਇਸੇ ਤਰ੍ਹਾਂ ਐਸ.ਏ.ਐਸ. ਨਗਰ (2000), ਪਟਿਆਲਾ (1450), ਮੋਗਾ (949), ਰੂਪਨਗਰ (300), ਫ਼ਰੀਦਕੋਟ (141), ਲੁਧਿਆਣਾ (108), ਬਠਿੰਡਾ (97), ਸ੍ਰੀ ਮੁਕਤਸਰ ਸਾਹਿਬ (84), ਫ਼ਾਜ਼ਿਲਕਾ (64), ਐਸ.ਬੀ.ਐਸ. ਨਗਰ (7), ਮਾਲੇਰਕੋਟਲਾ (5), ਸੰਗਰੂਰ (3), ਬਰਨਾਲਾ (2), ਫ਼ਤਹਿਗੜ੍ਹ ਸਾਹਿਬ 'ਚ (1) ਹੈਕਟੇਅਰ ਫ਼ਸਲੀ ਰਕਬੇ ਨੂੰ ਨੁਕਸਾਨ ਪਹੁੰਚਿਆ ਹੈ | ਕੈਬਨਿਟ ਮੰਤਰੀ ਨੇ ਦੱਸਿਆ ਕਿ ਪ੍ਰਭਾਵਿਤ ਜ਼ਿਲਿ੍ਹਆਂ 23 ਐਨ.ਡੀ.ਆਰ.ਐਫ. ਟੀਮਾਂ ਪੂਰੀ ਮਿਹਨਤ ਨਾਲ ਰਾਹਤ ਕਾਰਜਾਂ 'ਚ ਲੱਗੀਆਂ ਹੋਈਆਂ ਹਨ, ਜਿਨ੍ਹਾਂ 'ਚ ਪਠਾਨਕੋਟ 'ਚ (1) ਟੀਮ, ਗੁਰਦਾਸਪੁਰ (6), ਅੰਮਿ੍ਤਸਰ (6), ਫ਼ਿਰੋਜ਼ਪੁਰ (3), ਫ਼ਾਜ਼ਿਲਕਾ (3), ਬਠਿੰਡਾ (1), ਜਲੰਧਰ (2) ਅਤੇ ਰੂਪਨਗਰ 'ਚ (1) ਟੀਮ ਸ਼ਾਮਿਲ ਹੈ | ਫ਼ੌਜ, ਹਵਾਈ ਸੈਨਾ ਤੇ ਜਲ ਸੈਨਾ ਨੇ ਬਚਾਅ ਅਤੇ ਰਾਹਤ ਕਾਰਜਾਂ ਲਈ 12 ਟੁਕੜੀਆਂ ਤਾਇਨਾਤ ਕੀਤੀਆਂ ਹਨ ਤੇ 8 ਟੁਕੜੀਆਂ ਨੂੰ ਤਿਆਰ ਰੱਖਿਆ ਗਿਆ ਹੈ | 2 ਇੰਜੀਨੀਅਰ ਟੀਮਾਂ ਅਤੇ ਲਗਭਗ 35 ਹੈਲੀਕਾਪਟਰ ਰਾਹਤ ਕਾਰਜਾਂ 'ਚ ਲੱਗੇ ਹੋਏ ਹਨ | ਬੀ.ਐਸ.ਐਫ. ਸਰਹੱਦੀ ਜ਼ਿਲਿ੍ਹਆਂ 'ਚ ਜ਼ਮੀਨੀ ਪੱਧਰ 'ਤੇ ਸਹਾਇਤਾ ਪ੍ਰਦਾਨ ਕਰ ਰਹੀ ਹੈ | ਰਾਹਤ ਸਮੱਗਰੀ ਪਹੁੰਚਾਉਣ ਤੇ ਲੋਕਾਂ ਨੂੰ ਬਾਹਰ ਕੱਢਣ ਲਈ 114 ਕਿਸ਼ਤੀਆਂ ਤੇ ਸੂਬੇ ਦੇ ਇਕ ਹੈਲੀਕਾਪਟਰ ਨੂੰ ਕੰਮ 'ਚ ਲਗਾਇਆ ਗਿਆ ਹੈ |
ਹੜ੍ਹਾਂ ਦੀ ਮਾਰ ਹੇਠਲੇ ਇਲਾਕਿਆਂ 'ਚੋਂ 20,000 ਵਿਅਕਤੀ ਸੁਰੱਖਿਅਤ ਕੱਢੇ-ਮੁੰਡੀਆਂ
ਅਜੀਤ ਡੈਸਕ
03-09-2025