ਨਵੀਂ ਦਿੱਲੀ, 2 ਸਤੰਬਰ (ਪੀ.ਟੀ.ਆਈ.)-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਮਰੀਕਾ ਨਾਲ ਦੁਵੱਲੇ ਵਪਾਰ ਸਮਝÏਤੇ (ਬੀ.ਟੀ.ਏ.) 'ਤੇ ਗੱਲਬਾਤ ਕਰ ਰਿਹਾ ਹੈ¢ ਉਨ੍ਹਾਂ ਨੇ ਇੱਥੇ ਇੱਕ ਇੰਡਸਟਰੀ ਚੈਂਬਰ ਸਮਾਗਮ ਵਿੱਚ ਕਿਹਾ ਕਿ ਅਸੀਂ ਅਮਰੀਕਾ ਨਾਲ ਬੀ.ਟੀ.ਏ. ਲਈ ਗੱਲਬਾਤ ਕਰ ਰਹੇ ਹਾਂ | ਭਾਰਤ ਅਤੇ ਅਮਰੀਕਾ ਮਾਰਚ ਤੋਂ ਇਸ ਸਮਝÏਤੇ 'ਤੇ ਗੱਲਬਾਤ ਕਰ ਰਹੇ ਹਨ ਅਤੇ ਹੁਣ ਤੱਕ ਗੱਲਬਾਤ ਦੇ ਪੰਜ ਦÏਰ ਪੂਰੇ ਹੋ ਚੁੱਕੇ ਹਨ¢ 27 ਅਗਸਤ ਤੋਂ 50 ਪ੍ਰਤੀਸ਼ਤ ਡਿਊਟੀ ਲਗਾਏ ਜਾਣ ਤੋਂ ਬਾਅਦ, ਅਮਰੀਕੀ ਟੀਮ ਨੇ ਅਗਲੇ ਦÏਰ ਦੀ ਗੱਲਬਾਤ ਲਈ ਭਾਰਤ ਦਾ ਆਪਣਾ ਦÏਰਾ ਮੁਲਤਵੀ ਕਰ ਦਿੱਤਾ ਹੈ, ਜੋ ਕਿ 25 ਅਗਸਤ ਤੋਂ ਸ਼ੁਰੂ ਹੋਣ ਵਾਲਾ ਸੀ¢ਛੇਵੇਂ ਦÏਰ ਦੀ ਗੱਲਬਾਤ ਲਈ ਅਜੇ ਕੋਈ ਨਵੀਂ ਤਰੀਕ ਤੈਅ ਨਹੀਂ ਕੀਤੀ ਗਈ ਹੈ |