ਨਵੀਂ ਦਿੱਲੀ, 2 ਸਤੰਬਰ (ਪੀ.ਟੀ.ਆਈ)-ਤਜਰਬੇਕਾਰ ਕੂਟਨੀਤਕ ਦੀਪਕ ਮਿੱਤਲ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ¢1998 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਮਿੱਤਲ ਇਸ ਸਮੇਂ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵਧੀਕ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ¢ ਵਿਦੇਸ਼ ਮੰਤਰਾਲੇ ਨੇ ਇੱਕ ਸੰਖੇਪ ਨੋਟ ਵਿੱਚ ਕਿਹਾ ਕਿ ਉਨ੍ਹਾਂ ਦੇ ਜਲਦੀ ਹੀ ਇਹ ਅਹੁਦਾ ਸੰਭਾਲਣ ਦੀ ਉਮੀਦ ਹੈ | ਮਿੱਤਲ ਪਹਿਲਾਂ 2020 ਤੋਂ 2022 ਤੱਕ ਕਤਰ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾਅ ਚੁੱਕੇ ਹਨ¢ ਮਿੱਤਲ ਨੇ 2018 ਤੋਂ 2020 ਤੱਕ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਮੁੱਖ ਦਫ਼ਤਰ ਵਿੱਚ ਪਾਕਿਸਤਾਨ-ਅਫਗਾਨਿਸਤਾਨ-ਈਰਾਨ (ਪੀ.ਏ.ਆਈ) ਡੈਸਕ ਵੀ ਸੰਭਾਲਿਆ¢