03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਛੱਤ ਡਿਗਣ ਨਾਲ ਪਤੀ-ਪਤਨੀ ਦੀ ਮੌਤ

Ad Position 21
No active advertisement
ਅਜੀਤ ਡੈਸਕ 04-09-2025
ਸ਼ਹਿਣਾ (ਬਰਨਾਲਾ), 3 ਸਤੰਬਰ (ਸੁਰੇਸ਼ ਗੋਗੀ)-ਲਗਾਤਾਰ ਪੈ ਰਹੇ ਮੀਂਹ ਕਾਰਨ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੌੜਾਂ ਵਿਖੇ ਇਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ ਤੇ ਉਨ੍ਹਾਂ ਨਾਲ ਸੁੱਤਾ ਪਿਆ ਪੋਤਰਾ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਕਰਨੈਲ ਸਿੰਘ (60) ਪੁੱਤਰ ਗੁਰਦਿਆਲ ਸਿੰਘ ਤੇ ਉਸ ਦੀ ਪਤਨੀ ਨਿੰਦਰ ਕੌਰ (58) ਆਪਣੇ 12 ਸਾਲ ਦੇ ਪੋਤਰੇ ਮਹਿਕਦੀਪ ਸਿੰਘ ਪੁੱਤਰ ਵਿੰਦਰ ਸਿੰਘ ਨੂੰ ਨਾਲ ਲੈ ਕੇ ਸੁੱਤੇ ਹੋਏ ਸਨ ਕਿ ਰਾਤ 11:30 ਵਜੇ ਦੇ ਕਰੀਬ ਗਲੀ ਨਾਲ ਲੱਗਦੇ ਕਮਰੇ ਜਿਸ ਨੂੰ ਡਾਟ ਲੱਗੀ ਹੋਈ ਸੀ, ਅਚਾਨਕ ਡਿਗ ਗਿਆ | ਰੌਲਾ ਪੈਣ 'ਤੇ ਰਾਤ ਸਮੇਂ ਇਕੱਤਰ ਹੋਏ ਲੋਕਾਂ ਨੇ ਵਰ੍ਹਦੇ ਮੀਂਹ ਵਿਚ ਮਿੱਟੀ ਦੇ ਹੇਠਾਂ ਪਤੀ-ਪਤਨੀ ਨੂੰ ਬਾਹਰ ਕੱਢਿਆ ਪਰ ਤਦ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ |

Ad Position 22
No active advertisement
ਪਿਛਲੀ ਖ਼ਬਰ ਹਰੀਕੇ ਹਥਾੜ ਖੇਤਰ 'ਚ ਲੋਕਾਂ ਦੀਆਂ ਵਧੀਆਂ ਮੁਸੀਬਤਾਂ ਅਗਲੀ ਖ਼ਬਰ ਸਰਕਾਰ ਦੀ ਹਰ ਕਾਰਵਾਈ ਦਾ ਅਦਾਲਤ ਰਾਹੀਂ ਦੇਵਾਂਗਾ ਜਵਾਬ-ਪਠਾਣਮਾਜਰਾ
Ad Position 24