03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹਰੀਕੇ ਹਥਾੜ ਖੇਤਰ 'ਚ ਲੋਕਾਂ ਦੀਆਂ ਵਧੀਆਂ ਮੁਸੀਬਤਾਂ

Ad Position 21
No active advertisement
ਅਜੀਤ ਡੈਸਕ 04-09-2025
ਹਰੀਕੇ ਪੱਤਣ, 3 ਸਤੰਬਰ (ਸੰਜੀਵ ਕੁੰਦਰਾ)-ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ 'ਚ ਬੀਤੀ ਰਾਤ 10 ਵਜੇ 3 ਲੱਖ ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਛੱਡੇ ਜਾਣ ਬਾਅਦ ਐਲਾਨੇ ਹਾਈ ਫਲੱਡ ਬਾਅਦ ਬੀਤੀ ਸ਼ਾਮ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਸੀ ਜੋ ਅੱਜ 3 ਵਜੇ ਤੱਕ ਲਗਾਤਾਰ ਜਾਰੀ ਸੀ | ਵਧ ਰਹੇ ਪਾਣੀ ਦਾ ਪੱਧਰ ਧੁੱਸੀ ਬੰਨ੍ਹ ਨੂੰ ਲਗਾਤਾਰ ਢਾਹ ਲਾ ਰਿਹਾ ਸੀ, ਜਿਸ ਕਾਰਨ ਕਿਸਾਨ ਵੱਡੀ ਪੱਧਰ 'ਤੇ ਬੰਨ੍ਹ ਉਪਰ ਡਟੇ ਹੋਏ ਸਨ | ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ | ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 3 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ 'ਚ ਪਾਣੀ ਦਾ ਪੱਧਰ ਵਧ ਕੇ 3 ਲੱਖ 46 ਹਜ਼ਾਰ ਕਿਊਸਿਕ ਹੋ ਗਿਆ | ਜਿਸ 'ਚੋਂ ਡਾਊਨ ਸਟਰੀਮ ਨੂੰ 3 ਲੱਖ 29 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ | ਜਦਕਿ ਬਾਕੀ ਪਾਣੀ ਫਿਰੋਜ਼ਪੁਰ ਤੇ ਰਾਜਸਥਾਨ ਫੀਡਰ ਨਹਿਰਾਂ ਨੂੰ ਛੱਡਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪੌਂਗ ਡੈਮ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 4 ਫੁੱਟ ਉੱਪਰ ਅਗਲੀ ਖ਼ਬਰ ਛੱਤ ਡਿਗਣ ਨਾਲ ਪਤੀ-ਪਤਨੀ ਦੀ ਮੌਤ
Ad Position 24