ਤਲਵਾੜਾ, 3 ਸਤੰਬਰ (ਮਹਿਤਾ)-ਅੱਜ ਪੌਂਗ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 4.15 ਫੁੱਟ ਉੱਪਰ ਵਗ ਰਿਹਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਡੈਮ ਦਾ ਖ਼ਤਰੇ ਦਾ ਨਿਸ਼ਾਨ 1390 ਫੁੱਟ ਹੈ, ਜਦਕਿ ਅੱਜ ਪਾਣੀ ਦਾ ਪੱਧਰ 1394.15 ਫੁੱਟ ਦਰਜ ਕੀਤਾ ਗਿਆ, ਜੋ ਕਿ ਲਗਾਤਾਰ ਮੀਂਹ ਪੈਣ ਕਰਕੇ ਸਭ ਤੋਂ ਜ਼ਿਆਦਾ ਮਾਪਿਆ ਗਿਆ | ਅੱਜ ਦੁਪਹਿਰ ਤੱਕ ਪਾਣੀ 1,55,261 ਕਿਊਸਿਕ ਪਾਇਆ ਗਿਆ ਅਤੇ ਪਾਣੀ ਟਰਬਾਈਨਾਂ ਦੁਆਰਾ 16,988 ਕਿਊਸਿਕ ਛੱਡਿਆ ਗਿਆ | ਡੈਮ ਦੇ ਸਪਿੱਲ-ਵੇ ਗੇਟਾਂ ਰਾਹੀਂ 62,949 ਕਿਊਸਿਕ ਪਾਣੀ ਛੱਡਿਆ ਗਿਆ |