13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਰਤ-ਸਿੰਗਾਪੁਰ ਭਾਈਵਾਲੀ ਦੇ ਭਵਿੱਖ ਲਈ ਤਫਸੀਲੀ ਖਾਕਾ ਤਿਆਰ ਕੀਤਾ ਗਿਆ-ਮੋਦੀ

Ad Position 21
No active advertisement
ਅਜੀਤ ਡੈਸਕ 05-09-2025

ਕਿਹਾ, ਅੱਤਵਾਦ ਖ਼ਿਲਾਫ਼ ਲੜਨਾ ਸਾਰੇ ਮਨੁੱਖਤਾਵਾਦੀ ਦੇਸ਼ਾਂ ਦਾ ਫ਼ਰਜ਼
ਨਵੀਂ ਦਿੱਲੀ, 4 ਸਤੰਬਰ (ਉਪਮਾ ਡਾਗਾ ਪਾਰਥ)-'ਅੱਤਵਾਦ ਨੂੰ ਲੈ ਕੇ ਭਾਰਤ ਅਤੇ ਸਿੰਗਾਪੁਰ ਦੇ ਸਰੋਕਾਰ ਇਕੋ ਜਿਹੇ ਹਨ | ਅਸੀਂ ਮੰਨਦੇ ਹਾਂ ਕਿ ਅੱਤਵਾਦ ਖ਼ਿਲਾਫ਼ ਇਕਜੁੱਟਤਾ ਨਾਲ ਲੜਨਾ ਸਾਰੇ ਮਨੁੱਖਤਾਵਾਦੀ ਦੇਸ਼ਾਂ ਦਾ ਫ਼ਰਜ਼ ਹੈ |' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੇਂਸ ਵੋਂਗ ਦੇ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ 'ਚ ਉਕਤ ਬਿਆਨ ਦਿੱਤਾ | ਪ੍ਰਧਾਨ ਮੰਤਰੀ ਮੋਦੀ ਨੇ ਪ੍ਰੈੱਸ ਕਾਨਫ਼ਰੰਸ 'ਚ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕੀਤਾ | ਮੋਦੀ ਨੇ ਕਿਹਾ ਕਿ ਭਾਰਤ ਲੰਮੇ ਸਮੇਂ ਤੋਂ ਅੱਤਵਾਦ ਦੀ ਮਾਰ ਝੱਲ ਰਿਹਾ ਹੈ ਅਤੇ ਅੰਤਰਰਾਸ਼ਟਰੀ ਸਹਿਯੋਗ ਤੋਂ ਬਿਨਾਂ ਇਸ ਨੂੰ ਖ਼ਤਮ ਕਰਨਾ ਮੁਸ਼ਕਿਲ ਹੈ | ਉਨ੍ਹਾਂ ਸਿੰਗਾਪੁਰ ਦੇ ਰੁਖ਼ ਨੂੰ ਮਜ਼ਬੂਤ ਸਾਂਝੇਦਾਰੀ ਦਾ ਪ੍ਰਤੀਕ ਦੱਸਿਆ ਅਤੇ ਦੁਹਰਾਉਂਦਿਆਂ ਕਿਹਾ ਕਿ ਭਾਰਤ ਸ਼ਾਂਤੀ ਅਤੇ ਸਥਿਰਤਾ ਦੀ ਹਿਮਾਇਤ ਕਰਦਾ ਹੈ ਪਰ ਅੱਤਵਾਦ ਅਤੇ ਉਸਦੇ ਸਮਰਥਕਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣਾ ਸਮੇਂ ਦੀ ਮੰਗ ਹੈ | ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੱਖਣੀ ਏਸ਼ੀਆ 'ਚ ਸ਼ਾਂਤੀ ਕਾਇਮ ਰੱਖਣ ਅਤੇ ਆਲਮੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤ ਦਾ ਯੋਗਦਾਨ ਅਹਿਮ ਹੈ | ਉਨ੍ਹਾਂ ਅੱਤਵਾਦ ਨਾਲ ਲੜਣ 'ਚ ਸੂਚਨਾ ਸਾਂਝੀ ਕਰਨ, ਸੁਰੱਖਿਆ ਸਹਿਯੋਗ ਅਤੇ ਕੂਟਨੀਤਕ ਤਾਲਮੇਲ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ | ਭਾਰਤ ਅਤੇ ਸਿੰਗਾਪੁਰ ਨੇ ਵੀਰਵਾਰ ਨੂੰ ਦੋਵਾਂ ਦੇਸ਼ਾਂ ਦਰਮਿਆਨ ਵਿਆਪਕ ਰਣਨੀਤਕ ਸਹਿਯੋਗ ਦਾ ਵਿਸਥਾਰ ਕਰਨ ਲਈ ਖਾਕਾ ਵੀ ਤਿਆਰ ਕੀਤਾ ਅਤੇ ਕਈ ਸਮਝੌਤੇ ਵੀ ਸਹੀਬੱਧ ਕੀਤੇ | ਇਸ ਦੌਰਾਨ ਭਾਰਤੀ ਰਿਜ਼ਰਵ ਬੈਂਕ ਅਤੇ ਸਿੰਗਾਪੁਰ ਦੀ ਵਿੱਤੀ ਅਥਾਰਿਟੀ ਐਮ.ਏ.ਐਸ. ਨੇ ਡਿਜੀਟਲ ਅਸਾਸਿਆਂ ਬਾਰੇ ਪਹਿਲਕਦਮੀਆਂ ਨੂੰ ਉਤਸ਼ਾਹ ਦੇਣ ਲਈ ਸਮਝੌਤਾ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਅਗਲੀ ਖ਼ਬਰ ਚਿੱਟੀ ਵੇਈਾ ਦੇ ਪਾਣੀ ਨੇ ਕਿਸਾਨਾਂ ਦੀਆਂ 300 ਏਕੜ ਤੋਂ ਵੱਧ ਫ਼ਸਲਾਂ ਕੀਤੀਆਂ ਤਬਾਹ <br/>
Ad Position 24