21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪ੍ਰਭਾਵਿਤ ਪੰਜਾਬ ਦੀ ਸਹਾਇਤਾ ਲਈ ਏਮਜ਼ ਦਿੱਲੀ ਦੀ ਮੈਡੀਕਲ ਟੀਮ ਤਾਇਨਾਤ

Ad Position 21
No active advertisement
ਅਜੀਤ ਡੈਸਕ 06-09-2025
ਨਵੀਂ ਦਿੱਲੀ, 5 ਸਤੰਬਰ (ਏਜੰਸੀ)- ਹੜ੍ਹ ਪ੍ਰਭਾਵਿਤ ਪੰਜਾਬ 'ਚ ਰਾਹਤ ਤੇ ਸਿਹਤ ਸੰਭਾਲ ਸਹਾਇਤਾ ਪ੍ਰਦਾਨ ਕਰਨ ਲਈ ਏਮਜ਼ ਨਵੀਂ ਦਿੱਲੀ ਨੇ ਵਿਸ਼ੇਸ਼ ਮੈਡੀਕਲ ਟੀਮ ਤਾਇਨਾਤ ਕੀਤੀ ਹੈ | ਦੇਸ਼ ਦੀ ਪ੍ਰਮੁੱਖ ਸਿਹਤ ਖੋਜ ਸੰਸਥਾ ਦੇ ਮੁੱਖ ਨਰਸਿੰਗ ਅਫ਼ਸਰ ਦਫ਼ਤਰ ਤੋਂ 11 ਡਾਕਟਰਾਂ ਤੇ ਏਨੀ ਹੀ ਗਿਣਤੀ 'ਚ ਤਜਰਬੇਕਾਰ ਨਰਸਿੰਗ ਅਧਿਕਾਰੀਆਂ ਦੀ ਟੀਮ ਇਸ ਸਹਾਇਤਾ 'ਚ ਸ਼ਾਮਿਲ ਹੋਵੇਗੀ | ਏਮਜ਼ ਦਿੱਲੀ ਦੇ ਰੇਡੀਓਲੋਜੀ ਵਿਭਾਗ 'ਚ ਸਹਾਇਕ ਪ੍ਰੋਫੈਸਰ ਡਾ. ਅਮਰਿੰਦਰ ਸਿੰਘ ਨੇ ਕਿਹਾ ਕਿ ਟੀਮ ਜ਼ਮੀਨੀ ਪੱਧਰ 'ਤੇ ਕੰਮ ਕਰੇਗੀ, ਜ਼ਰੂਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗੀ, ਦਵਾਈਆਂ ਵੰਡੇਗੀ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰੇਗੀ | ਉਨ੍ਹਾਂ ਕਿਹਾ ਕਿ ਟੀਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਵੇਦਨਸ਼ੀਲ ਆਬਾਦੀ ਤੱਕ ਸਮੇਂ ਸਿਰ ਡਾਕਟਰੀ ਸਹਾਇਤਾ ਪਹੁੰਚੇ, ਜੋ ਹੈਜ਼ਾ ਵਰਗੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਗੰਭੀਰ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਣੀ ਦਾ ਪੱਧਰ 750.1 ਫੁੱਟ ਅਗਲੀ ਖ਼ਬਰ ਸਿਹਤ ਵਿਗੜਨ ਕਾਰਨ ਭਗਵੰਤ ਮਾਨ ਫੋਰਟਿਸ ਹਸਪਤਾਲ ਦਾਖ਼ਲ-ਕੈਬਨਿਟ ਮੀਟਿੰਗ ਰੱਦ
Ad Position 24