ਨਵੀਂ ਦਿੱਲੀ, 19 ਅਕਤੂਬਰ (ਪੀ. ਟੀ. ਆਈ.)-ਦਿੱਲੀ ਦੇ ਨਬੀ ਕਰੀਮ ਇਲਾਕੇ 'ਚ ਇਕ ਗਰਭਵਤੀ ਔਰਤ ਦੀ ਉਸ ਦੇ ਸਾਬਕਾ ਲਿਵ-ਇਨ ਪਾਰਟਨਰ ਨੇ ਕਥਿਤ ਤੌਰ 'ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਤੀ ਨੇ ਹਮਲਾਵਰ ਨੂੰ ਕਾਬੂ ਕਰ ਕੇ ਉਸ ਨੂੰ ਮਾਰ ਦਿੱਤਾ | ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕਾ ਦੀ ਪਹਿਚਾਣ ਅਕਾਸ਼ ਦੀ ਪਤਨੀ ਅਤੇ 2 ਬੱਚਿਆਂ ਦੀ ਮਾਂ ਸ਼ਾਲਿਨੀ (22) ਅਤੇ ਨਬੀ ਕਰੀਮ ਥਾਣੇ ਦੇ ਬਦਮਾਸ਼ ਆਸ਼ੂ ਉਰਫ ਸ਼ਲਿੰਦਰ (34) ਵਜੋਂ ਹੋਈ ਹੈ | ਡਿਪਟੀ ਕਮਿਸ਼ਨਰ ਪੁਲਿਸ (ਕੇਂਦਰੀ) ਨਿਧਿਨ ਵਲਸਨ ਨੇ ਇਕ ਬਿਆਨ 'ਚ ਕਿਹਾ ਕਿ 23 ਸਾਲਾਂ ਦੇ ਅਕਾਸ਼, ਜਿਸ ਨੂੰ ਆਪਣੀ ਪਤਨੀ ਨੂੰ ਬਚਾਉਂਦੇ ਸਮੇਂ ਚਾਕੂ ਦੇ ਕਈ ਵਾਰ ਲੱਗੇ ਸਨ, ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ | ਸ਼ੀਲਾ ਦੀ ਸ਼ਿਕਾਇਤ ਦੇ ਆਧਾਰ 'ਤੇ, ਨਬੀ ਪੁਲਿਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ |