ਨਿਊਯਾਰਕ, 31 ਅਕਤੂਬਰ (ਏਜੰਸੀ)-ਆਪਣੇ ਅੰਤਰ-ਧਰਮ ਵਿਆਹ ਬਾਰੇ ਟਿੱਪਣੀਆਂ 'ਤੇ ਆਲੋਚਨਾ ਵਿਚਕਾਰ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਤਨੀ ਦੂਜੀ ਮਹਿਲਾ ਊਸ਼ਾ ਵੈਂਸ ਦਾ ਈਸਾਈ ਧਰਮ ਅਪਣਾਉਣ ਦੀ ਕੋਈ ਯੋਜਨਾ ਨਹੀਂ ਹੈ ਪਰ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਕ ਦਿਨ ਚੀਜ਼ਾਂ ਨੂੰ ਮੇਰੇ ਵਾਂਗ ਦੇਖੇਗੀ | ਵੈਂਸ ਨੂੰ ਆਪਣੇ ਅੰਤਰ-ਧਰਮ ਵਿਆਹ ਬਾਰੇ ਆਪਣੀਆਂ ਟਿੱਪਣੀਆਂ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਊਸ਼ਾ, ਜੋ ਕਿ ਇਕ ਹਿੰਦੂ ਪਰਿਵਾਰ ਦੇ ਘਰ 'ਚ ਪਲੀ ਹੈ, ਕਿਸੇ ਤਰ੍ਹਾਂ ਉਸੇ ਚੀਜ਼ ਤੋਂ ਪ੍ਰੇਰਿਤ ਹੋਵੇਗੀ ਜਿਸ ਤਰਾਂ ਉਹ ਚਰਚ ਤੋਂ ਪ੍ਰਭਾਵਿਤ ਹੋਏ ਸਨ | ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ ਗਿਆ ਕਿ ਆਪਣੀ ਪਤਨੀ ਦੇ ਧਰਮ ਨੂੰ ਜਨਤਕ ਤÏਰ 'ਤੇ, ਇਕ ਪਲ ਲਈ ਗ੍ਰੋਇਪਰਾਂ ਦੁਆਰਾ ਸਵੀਕਾਰ ਕਰਨ ਲਈ, ਬੱਸ ਦੇ ਹੇਠਾਂ ਸੁੱਟਣਾ ਅਜੀਬ ਹੈ | ਇਸ ਦੇ ਜਵਾਬ 'ਚ ਵੈਂਸ ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਕਿੰਨੀ ਘਿਣਾਉਣੀ ਟਿੱਪਣੀ ਹੈ ਤੇ ਇਹ ਸ਼ਾਇਦ ਇਸ ਤਰ੍ਹਾਂ ਦੀ ਇਕੱਲੀ ਟਿੱਪਣੀ ਨਹੀਂ ਹੈ |