ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ੍ਰੀ ਅਨੰਦਪੁਰ ਸਾਹਿਬ ਪੁੱਜ ਰਹੀ ਸੰਗਤ ਦੀ ਸਹੂਲਤ ਲਈ ਵੈੱਬਸਾਈਟ ਤੇ ਮੋਬਾਈਲ ਐਪ ਲਾਂਚ <br/>

Ad Position 21
No active advertisement
ਅਜੀਤ ਡੈਸਕ 22-11-2025
ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਅਜੀਤ ਬਿਊਰੋ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਕ ਵਿਆਪਕ ਡਿਜੀਟਲ ਪਹਿਲਕਦਮੀ ਦੀ ਸ਼ੁਰੂਆਤ ਕੀਤੀ, ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਪੁੱਜਣ ਵਾਲੀ ਸੰਗਤ ਦੀ ਸਹੂਲਤ ਲਈ ਇਕ ਸਮਰਪਿਤ ਮੋਬਾਈਲ ਐਪਲੀਕੇਸ਼ਨ ਤੇ ਵੈੱਬਸਾਈਟ ਹੈ | ਬੈਂਸ ਨੇ ਦੱਸਿਆ ਕਿ ਇਹ ਸਮਾਗਮਾਂ ਦੀ ਸਮਾਂ-ਸਾਰਣੀ, ਪਵਿੱਤਰ ਯਾਦਗਾਰੀ ਸਮਾਰੋਹਾਂ ਦੀ ਲਾਈਵ ਸਟਰੀਮਿੰਗ, ਨਗਰ ਕੀਰਤਨ ਦੇ ਰੂਟਾਂ ਤੇ ਇਤਿਹਾਸਕ ਜਾਣਕਾਰੀ ਨੂੰ ਪੰਜਾਬੀ ਤੇ ਅੰਗਰੇਜ਼ੀ 'ਚ ਪੇਸ਼ ਕਰਦਾ ਹੈ | ਇਹ ਪਲੇਟਫਾਰਮ ਸੁਚੱਜੇ ਢੰਗ ਨਾਲ ਲੌਜਿਸਟਿਕ ਪ੍ਰਬੰਧਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ, ਜੋ ਸ਼ਰਧਾਲੂਆਂ ਨੂੰ 30 ਤੋਂ ਵੱਧ ਨਿਰਧਾਰਤ ਪਾਰਕਿੰਗ ਖੇਤਰਾਂ ਤੇ ਤਿੰਨ ਟੈਂਟ ਸਿਟੀਆਂ ਬਾਰੇ ਅਸਲ-ਸਮੇਂ ਦੀ ਜਾਣਕਾਰੀ ਦੇਣ ਤੇ ਟੈਂਟ ਸਿਟੀਜ਼ 'ਚ ਰਿਹਾਇਸ਼ ਲਈ ਬੁਕਿੰਗ ਵਾਸਤੇ ਮਦਦ ਕਰਦਾ ਹੈ | ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮਹਿਜ਼ ਇਕ ਕਿਲੋਮੀਟਰ ਦੀ ਦੂਰੀ 'ਤੇ ਇਕ ਵਿਲੱਖਣ 'ਟਰੈਕਟਰ-ਟਰਾਲੀ ਸਿਟੀ' ਸਥਾਪਿਤ ਕੀਤੀ ਗਈ ਹੈ, ਜੋ ਸੰਗਤ ਲਈ ਨਿਰਵਿਘਨ ਸੰਪਰਕ ਨੂੰ ਯਕੀਨੀ ਬਣਾਏਗੀ | ਉਨ੍ਹਾਂ ਦੱਸਿਆ ਕਿ ਇਹ ਨਿਰਵਿਘਨ ਆਵਾਜਾਈ ਸੇਵਾਵਾਂ, ਜਿਸ 'ਚ 65 ਮਿੰਨੀ-ਬੱਸਾਂ ਤੇ 500 ਈ-ਰਿਕਸ਼ਾ ਦੀ 24 ਘੰਟੇ ਸੇਵਾ ਸ਼ਾਮਿਲ ਹੈ, ਬਾਰੇ ਜਾਣਕਾਰੀ ਵੀ ਪ੍ਰਦਾਨ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਭਾਈ ਜੈਤਾ ਜੀ ਯਾਦਗਾਰ ਦੇ ਪੂਰੇ ਖੇਤਰ ਨੂੰ ਪੰਜਾਬ ਵਿਧਾਨ ਸਭਾ ਕੰਪਲੈਕਸ ਵਜੋਂ ਮਨੋਨੀਤ ਕਰਨ ਦੇ ਹੁਕਮ ਅਗਲੀ ਖ਼ਬਰ ਪਾਕਿਸਤਾਨ 'ਚ ਕੈਮੀਕਲ ਫ਼ੈਕਟਰੀ ਦਾ ਬੁਆਇਲਰ ਫਟਿਆ-20 ਮੌਤਾਂ
Ad Position 24
No active advertisement