ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਫ਼ੈਸਲਾਬਾਦ ਕੈਮੀਕਲ ਫ਼ੈਕਟਰੀ ਦੇ ਬੁਆਇਲਰ 'ਚ ਹੋਏ ਧਮਾਕੇ ਨਾਲ 20 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ | ਫ਼ੈਸਲਾਬਾਦ ਦੇ ਡਿਪਟੀ ਕਮਿਸ਼ਨਰ ਨਦੀਮ ਨਾਸਿਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਘਾਤਕ ਘਟਨਾ ਫੈਸਲਾਬਾਦ ਦੇ ਮਲਿਕਪੁਰ 'ਚ ਇਕ ਕੈਮੀਕਲ ਫ਼ੈਕਟਰੀ 'ਚ ਵਾਪਰੀ | ਉਨ੍ਹਾਂ ਕਿਹਾ ਕਿ ਮਿ੍ਤਕਾਂ 'ਚ ਬੱਚੇ, ਔਰਤਾਂ, ਬਜ਼ੁਰਗ ਵਿਅਕਤੀ ਤੇ ਫ਼ੈਕਟਰੀ ਵਰਕਰ ਸ਼ਾਮਿਲ ਹਨ | ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗੈਸ ਲੀਕ ਹੋਣ ਕਾਰਨ ਕੈਮੀਕਲ ਨੂੰ ਅੱਗ ਲੱਗ ਗਈ |