12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸੁਧਾਰ ਹੁਣ ਇਕ ਬਦਲ ਨਹੀਂ, ਸਗੋਂ ਇਕ ਜ਼ਰੂਰਤ ਹੈ-ਮੋਦੀ

Ad Position 21
No active advertisement
ਅਜੀਤ ਡੈਸਕ 24-11-2025
ਜੋਹਾਨਸਬਰਗ, 23 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸੁਧਾਰ ਹੁਣ ਇਕ ਬਦਲ ਨਹੀਂ, ਸਗੋਂ ਇਕ ਜ਼ਰੂਰਤ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ-ਬ੍ਰਾਜ਼ੀਲ-ਦੱਖਣੀ ਅਫਰੀਕਾ ਤਿੱਕੜੀ ਨੂੰ ਵਿਸ਼ਵ ਸ਼ਾਸਨ ਦੇ ਸੰਸਥਾਨਾਂ 'ਚ ਤਬਦੀਲੀਆਂ ਲਈ ਇਕ ਸਪੱਸ਼ਟ ਸੰਦੇਸ਼ ਦੇਣਾ ਚਾਹੀਦਾ ਹੈ | ਇਥੇ ਭਾਰਤ-ਬ੍ਰਾਜ਼ੀਲ-ਦੱਖਣੀ ਅਫਰੀਕਾ (ਆਈ. ਬੀ. ਐਸ. ਏ.) ਦੇ ਨੇਤਾਵਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਕ ਅਜਿਹੇ ਸਮੇਂ ਜਦੋਂ ਦੁਨੀਆ ਖੰਡਿਤ ਤੇ ਵੰਡੀ ਹੋਈ ਦਿਖਾਈ ਦਿੰਦੀ ਹੈ ਆਈ.ਬੀ.ਐਸ.ਏ. ਏਕਤਾ, ਸਹਿਯੋਗ ਤੇ ਮਨੁੱਖਤਾ ਦਾ ਸੰਦੇਸ਼ ਦੇ ਸਕਦਾ ਹੈ | ਉਨ੍ਹਾਂ ਤਿੰਨਾਂ ਦੇਸ਼ਾਂ 'ਚ ਸੁਰੱਖਿਆ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਈ.ਬੀ.ਐਸ.ਏ.-ਐਨ.ਐਸ.ਏ. ਪੱਧਰੀ ਮੀਟਿੰਗ ਨੂੰ ਸੰਸਥਾਗਤ ਬਣਾਉਣ ਦਾ ਵੀ ਪ੍ਰਸਤਾਵ ਰੱਖਿਆ | ਮੋਦੀ ਨੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਦੀ ਹਾਜ਼ਰੀ 'ਚ ਹੋਈ ਮੀਟਿੰਗ 'ਚ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ 'ਚ ਸਾਨੂੰ ਨਜ਼ਦੀਕੀ ਤਾਲਮੇਲ ਨਾਲ ਅੱਗੇ ਵਧਣਾ ਚਾਹੀਦਾ ਹੈ | ਅਜਿਹੇ ਗੰਭੀਰ ਮੁੱਦੇ 'ਤੇ ਕਿਸੇ ਵੀ ਦੋਹਰੇ ਮਾਪਦੰਡ ਲਈ ਕੋਈ ਜਗ੍ਹਾ ਨਹੀਂ ਹੈ | ਮਨੁੱਖੀ-ਕੇਂਦਿ੍ਤ ਵਿਕਾਸ ਨੂੰ ਯਕੀਨੀ ਬਣਾਉਣ 'ਚ ਤਕਨਾਲੋਜੀ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਤਿੰਨਾਂ ਦੇਸ਼ਾਂ 'ਚ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਜਿਵੇਂ ਕਿ ਯੂ.ਪੀ.ਆਈ., ਕੋਵਿਨ ਵਰਗੇ ਸਿਹਤ ਪਲੇਟਫਾਰਮ, ਸਾਈਬਰ ਸੁਰੱਖਿਆ ਢਾਂਚੇ ਤੇ ਔਰਤਾਂ ਦੀ ਅਗਵਾਈ ਵਾਲੀ ਤਕਨੀਕੀ ਪਹਿਲਕਦਮੀਆਂ ਨੂੰ ਸਾਂਝਾ ਕਰਨ ਦੀ ਸਹੂਲਤ ਲਈ 'ਆਈ.ਬੀ.ਐਸ.ਏ. ਡਿਜੀਟਲ ਇਨੋਵੇਸ਼ਨ ਅਲਾਇੰਸ' ਸਥਾਪਿਤ ਕਰਨ ਦਾ ਪ੍ਰਸਤਾਵ ਵੀ ਰੱਖਿਆ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਅਗਲੀ ਖ਼ਬਰ ਜਸਟਿਸ ਸੂਰਿਆ ਕਾਂਤ ਅੱਜ ਭਾਰਤ ਦੇ ਚੀਫ਼ ਜਸਟਿਸ ਵਜੋਂ ਚੁੱਕਣਗੇ ਸਹੁੰ
Ad Position 24