12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕੈਨੇਡਾ 'ਚ ਘਰ ਨੂੰ ਅੱਗ ਲੱਗੀ 3 ਪੰਜਾਬੀਆਂ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 24-11-2025
4 ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ-2 ਲਾਪਤਾ
ਵੈਨਕੂਵਰ, 23 ਨਵੰਬਰ (ਇੰਟ.)-ਬਰੈਂਪਟਨ 'ਚ ਇਕ ਘਰ ਨੂੰ ਵੀਰਵਾਰ ਰਾਤ ਲੱਗੀ ਅੱਗ 'ਚ ਉਥੇ ਕਿਰਾਏ 'ਤੇ ਰਹਿੰਦੇ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ, ਜਦੋਂਕਿ ਗਰਭਵਤੀ ਔਰਤ ਸਮੇਤ 4 ਜਣੇ ਗੰਭੀਰ ਜ਼ਖ਼ਮੀ ਹੋ ਗਏ | ਪੰਜਾਬੀ ਦੱਸੇ ਜਾਂਦੇ ਪਰਿਵਾਰ ਦੇ 2 ਮੈਂਬਰ ਅਜੇ ਲਾਪਤਾ ਹਨ | ਇਸ ਘਰ ਦਾ ਮਕਾਨ ਮਾਲਕ ਵੀ ਪੰਜਾਬੀ ਹੀ ਦੱਸਿਆ ਜਾਂਦਾ ਹੈ | ਫਾਇਰ ਬਿ੍ਗੇਡ ਅਧਿਕਾਰੀ ਨੇ ਦੱਸਿਆ ਕਿ ਅੰਦਰੋਂ ਇਕ ਬੱਚੇ ਅਤੇ 2 ਜਣਿਆਂ ਦੀਆਂ ਲਾਸ਼ਾ ਮਿਲੀਆਂ | ਪਰਿਵਾਰ ਦੇ 4 ਜਣੇ ਜਿਨ੍ਹਾਂ 'ਚ ਇਕ ਗਰਭਵਤੀ ਔਰਤ ਤੇ 5 ਸਾਲ ਦਾ ਬੱਚਾ ਸੀ, ਨੇ ਤੀਜੀ ਮੰਜ਼ਿਲ ਤੋਂ ਖਿੜਕੀ ਰਾਹੀਂ ਕੁੱਦ ਕੇ ਜਾਨਾਂ ਤਾਂ ਬਚਾ ਲਈਆਂ ਪਰ ਗੰਭੀਰ ਜ਼ਖ਼ਮੀ ਹੋ ਗਏ | ਪਰਿਵਾਰ ਦੇ ਕਿਸੇ ਮੈਂਬਰ ਦੀ ਪਛਾਣ ਅਜੇ ਅਧਿਕਾਰਤ ਤੌਰ 'ਤੇ ਜਨਤਕ ਨਹੀਂ ਕੀਤੀ ਗਈ ਪਰ ਆਂਢ-ਗੁਆਂਢ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪੰਜਾਬੀ ਹਨ ਤੇ ਕਈ ਸਾਲਾਂ ਤੋਂ ਕਿਰਾਏ 'ਤੇ ਰਹਿੰਦੇ ਸਨ | ਹੋਰ ਜਾਣਕਾਰੀ ਅਨੁਸਾਰ ਇਹ ਘਰ ਭਾਰਤ ਰਹਿੰਦੇ ਵਿਅਕਤੀ ਨੇ ਨਿਵੇਸ਼ਕ ਵਜੋਂ 6 ਕੁ ਸਾਲ ਪਹਿਲਾਂ ਖਰੀਦ ਕੇ ਲੀਜ਼ (ਕਿਰਾਏ) 'ਤੇ ਦਿੱਤਾ ਸੀ ਪਰ ਉਹ ਕਦੇ ਨਹੀਂ ਆਇਆ | ਉਸ ਨੇ ਸਾਂਭ-ਸੰਭਾਲ ਤੇ ਕਿਰਾਏ ਦੀ ਜ਼ਿੰਮੇਵਾਰੀ ਇਥੇ ਰਹਿੰਦੇ ਜਾਣਕਾਰ ਨੂੰ ਸੌਂਪੀ ਸੀ | ਉਂਟਾਰੀਓ ਦੇ ਮੁੱਖ ਮੰਤਰੀ ਨੇ ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਨੂੰ ਲੈ ਕੇ ਕੋਈ ਬਿੱਲ ਨਹੀਂ ਲਿਆ ਰਹੀ ਸਰਕਾਰ-ਗ੍ਰਹਿ ਮੰਤਰਾਲਾ ਅਗਲੀ ਖ਼ਬਰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
Ad Position 24