ਨਵੀਂ ਦਿੱਲੀ, 5 ਦਸੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ 6 ਖ਼ਾਸ ਭਾਰਤੀ ਤੋਹਫ਼ੇ ਭੇਟ ਕੀਤੇ ਗਏ ਹਨ, ਜਿਨ੍ਹਾਂ 'ਚ ਭਾਰਤੀ ਪਰੰਪਰਾਂ, ਸ਼ਿਲਪਕਲਾ ਅਤੇ ਮਿੱਤਰਤਾ ਦੀ ਝਲਕ ਸਪੱਸ਼ਟ ਦਿਖਾਈ ਦਿੰਦੀ ਹੈ | ਇਨ੍ਹਾਂ ਤੋਹਫ਼ਿਆਂ 'ਚ ਅਸਾਮ ਕਾਲੀ ਚਾਹ, ਕਸ਼ਮੀਰ ਦਾ ਜੀ.ਆਈ. ਟੈਗ ਵਾਲਾ ਕੇਸਰ, ਮਹਾਰਾਸ਼ਟਰ ਦਾ ਹੱਥ ਨਾਲ ਬਣਾਇਆ ਕਲਾਤਮਕ ਚਾਂਦੀ ਦਾ ਘੋੜਾ, ਮੁਰਸ਼ਦਾਬਾਦ ਦਾ ਬਾਰੀਕ ਨੱਕਾਸ਼ੀਦਾਰ ਚਾਹ ਸੈੱਟ, ਆਗਰਾ ਦਾ ਸੰਗਮਰਮਰ ਦਾ ਬਣਾਇਆ ਗਿਆ ਸ਼ਤਰੰਜ ਸੈੱਟ ਤੇ ਭਗਵਤ ਗੀਤਾ ਦਾ ਇਕ ਰੂਸੀ ਸੰਸਕਰਣ ਸ਼ਾਮਿਲ ਹੈ |