05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਮੋਦੀ ਸਰਕਾਰ ਨੇ ਮਗਨਰੇਗਾ 'ਤੇ ਬੁਲਡੋਜ਼ਰ ਚਲਾ ਦਿੱਤਾ-ਸੋਨੀਆ

Ad Position 21
No active advertisement
ਅਜੀਤ ਡੈਸਕ 21-12-2025

ਵੀਡੀਓ ਸੰਦੇਸ਼ ਜਾਰੀ ਕਰ ਕੇ ਕੇਂਦਰ ਦੀ ਕੀਤੀ ਆਲੋਚਨਾ
ਨਵੀਂ ਦਿੱਲੀ, 20 ਦਸੰਬਰ (ਏਜੰਸੀ)-ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸਨਿਚਰਵਾਰ ਨੂੰ ਮੋਦੀ ਸਰਕਾਰ 'ਤੇ ਮਗਨਰੇਗਾ ਨੂੰ ਖ਼ਤਮ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਇਸ ਕਾਨੂੰਨ ਨੂੰ ਖ਼ਤਮ ਕਰਨ ਵਾਲੇ ਕਾਲੇ ਕਾਨੂੰਨ ਦਾ ਦੇਸ਼ ਭਰ 'ਚ ਲੱਖਾਂ ਪਾਰਟੀ ਕਾਰਜਕਰਤਾ ਵਿਰੋਧ ਕਰਨਗੇ | ਆਪਣੇ ਵੀਡੀਓ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਮਗਨਰੇਗਾ ਨੂੰ ਕਮਜ਼ੋਰ ਕਰ ਕੇ ਮੋਦੀ ਸਰਕਾਰ ਨੇ ਦੇਸ਼ ਭਰ ਦੇ ਕਰੋੜਾਂ ਕਿਸਾਨਾਂ, ਮਜ਼ਦੂਰਾਂ ਅਤੇ ਬੇਜ਼ਮੀਨੇ ਲੋਕਾਂ ਦੇ ਹਿਤਾਂ 'ਤੇ ਹਮਲਾ ਕੀਤਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ 11 ਸਾਲਾਂ 'ਚ ਕੇਂਦਰ ਨੇ ਪੇਂਡੂ ਗ਼ਰੀਬ ਲੋਕਾਂ ਦੇ ਹਿਤਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ | ਪੇਂਡੂ ਆਬਾਦੀ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ 20 ਸਾਲ ਪਹਿਲਾਂ ਦਾ ਉਹ ਦਿਨ ਚੰਗੀ ਤਰਾਂ ਯਾਦ ਹੈ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਅਤੇ ਸੰਸਦ 'ਚ ਸਰਬਸੰਮਤੀ ਨਾਲ ਮਗਨਰੇਗਾ ਐਕਟ ਪਾਸ ਹੋਇਆ ਸੀ | ਸਾਬਕਾ ਪਾਰਟੀ ਪ੍ਰਧਾਨ ਨੇ ਕਿਹਾ ਕਿ ਇਹ ਇਕ ਕ੍ਰਾਂਤੀਕਾਰੀ ਕਦਮ ਸੀ ਅਤੇ ਇਹ ਵਾਂਝੇ, ਸ਼ੋਸ਼ਿਤ ਅਤੇ ਸਭ ਤੋਂ ਗ਼ਰੀਬ ਲੋਕਾਂ ਲਈ ਰੋਜ਼ੀ-ਰੋਟੀ ਦਾ ਜ਼ਰੀਆ ਬਣ ਗਿਆ | ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਹਾਲ ਹੀ 'ਚ ਸਰਕਾਰ ਨੇ ਮਗਨਰੇਗਾ 'ਤੇ ਬੁਲਡੋਜ਼ਰ ਚਲਾ ਦਿੱਤਾ | ਨਾ ਸਿਰਫ਼ ਮਹਾਤਮਾ ਗਾਂਧੀ ਦਾ ਨਾਂਅ ਹਟਾਇਆ ਗਿਆ, ਬਲਕਿ ਬਿਨਾਂ ਕਿਸੇ ਸੋਚ ਵਿਚਾਰ ਦੇ, ਬਿਨਾਂ ਕਿਸੇ ਨਾਲ ਸਲਾਹ ਕੀਤੇ, ਬਿਨਾਂ ਵਿਰੋਧੀ ਧਿਰ ਨੂੰ ਭਰੋਸੇ 'ਚ ਲਏ, ਮਨਮਾਨੇ ਢੰਗ ਨਾਲ ਮਗਨਰੇਗਾ ਦਾ ਰੂਪ ਅਤੇ ਢਾਂਚਾ ਬਦਲ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਤਹਿਤ, ਕਿਸ ਨੂੰ ਕਿੰਨਾ ਰੁਜ਼ਗਾਰ ਮਿਲੇਗਾ, ਕਿੱਥੇ ਤੇ ਕਿਸ ਤਰੀਕੇ ਨਾਲ ਮਿਲੇਗਾ, ਇਹ ਸਭ ਦਿੱਲੀ 'ਚ ਸਰਕਾਰ ਤੈਅ ਕਰੇਗੀ, ਜੋ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹੈ | ਦਾਅਵਾ ਕਰਦਿਆਂ ਕਿ ਮਗਨਰੇਗਾ ਨੂੰ ਲਿਆਉਣ ਅਤੇ ਲਾਗੂ ਕਰਨ 'ਚ ਕਾਂਗਰਸ ਦੀ ਅਹਿਮ ਭੂਮਿਕਾ ਸੀ, ਉਨ੍ਹਾਂ ਕਿਹਾ ਕਿ ਇਹ ਕਦੇ ਵੀ ਕਿਸੇ ਇਕ ਪਾਰਟੀ ਦਾ ਮਾਮਲਾ ਨਹੀਂ ਸੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਆਮ ਘਰਾਂ ਦੇ ਨੌਜਵਾਨਾਂ ਦੇ ਅੰਬਰਾਂ 'ਚ ਉਡਾਰੀ ਲਗਾਉਣ ਦੇ ਸੁਪਨੇ ਕਰੇਗੀ ਪੂਰੇ-ਮੁੱਖ ਮੰਤਰੀ ਅਗਲੀ ਖ਼ਬਰ ਕੀ ਹੈ ਤੋਸ਼ਾਖ਼ਾਨਾ ਮਾਮਲਾ?
Ad Position 24