05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਕੀ ਹੈ ਤੋਸ਼ਾਖ਼ਾਨਾ ਮਾਮਲਾ?

Ad Position 21
No active advertisement
ਅਜੀਤ ਡੈਸਕ 21-12-2025
ਪਾਕਿ ਕਾਨੂੰਨ ਅਨੁਸਾਰ ਕਿਸੇ ਵਿਦੇਸ਼ੀ ਰਾਜ ਦੇ ਪਤਵੰਤਿਆਂ ਤੋਂ ਪ੍ਰਾਪਤ ਹੋਣ ਵਾਲਾ ਕੋਈ ਵੀ ਤੋਹਫ਼ਾ ਸਟੇਟ ਡਿਪਾਜ਼ਟਰੀ 'ਚ ਜਮ੍ਹਾਂ ਕੀਤਾ ਜਾਣਾ ਚਾਹੀਦਾ ਹੈ, ਜਿਸ ਨੂੰ ਤੋਸ਼ਾਖ਼ਾਨਾ ਕਿਹਾ ਜਾਂਦਾ ਹੈ | ਜੇਕਰ ਰਾਜ ਦਾ ਮੁਖੀ ਤੋਹਫ਼ਾ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੇ ਮੁੱਲ ਦੇ ਬਰਾਬਰ ਰਕਮ ਅਦਾ ਕਰਨੀ ਹੁੰਦੀ ਹੈ | ਇਹ ਨਿਲਾਮੀ ਪ੍ਰਕਿਰਿਆ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ | ਦੱਸਣਯੋਗ ਹੈ ਕਿ ਸਾਲ 2018 'ਚ ਜਦੋਂ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਸਰਕਾਰੀ ਦੌਰਿਆਂ ਦੌਰਾਨ 58 ਤੋਹਫ਼ੇ ਮਿਲੇ | ਇਹ ਮਹਿੰਗੇ ਤੋਹਫ਼ੇ ਤੋਸ਼ਾਖ਼ਾਨੇ 'ਚ ਜਮ੍ਹਾਂ ਤਾਂ ਕਰਵਾਏ ਗਏ, ਪਰ ਜਲਦੀ ਬਾਅਦ ਖ਼ਾਨ ਨੇ ਇਨ੍ਹਾਂ ਨੂੰ ਤੋਸ਼ਾਖ਼ਾਨੇ ਤੋਂ ਘੱਟ ਕੀਮਤ 'ਤੇ ਖ਼ਰੀਦ ਕੇ ਬਾਜ਼ਾਰ ਵਿਚ ਵੱਧ ਕੀਮਤ 'ਤੇ ਵੇਚ ਦਿੱਤਾ | ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸਰਕਾਰੀ ਕਾਨੂੰਨਾਂ 'ਚ ਵੀ ਸੋਧ ਕੀਤੀ | ਇਨ੍ਹਾਂ ਤੋਹਫ਼ਿਆਂ 'ਚ ਇਕ ਗ੍ਰਾਫ ਘੜੀ, ਇਕ ਕਫਲਿੰਕ, ਇਕ ਮਹਿੰਗਾ ਪੈੱਨ, ਇਕ ਅੰਗੂਠੀ ਅਤੇ 4 ਰੋਲੈਕਸ ਘੜੀਆਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਨੇ ਮਗਨਰੇਗਾ 'ਤੇ ਬੁਲਡੋਜ਼ਰ ਚਲਾ ਦਿੱਤਾ-ਸੋਨੀਆ ਅਗਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ ਪਾਇਲਟ ਵਲੋਂ ਯਾਤਰੀ ਦੀ ਕੁੱਟਮਾਰ
Ad Position 24