05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਦਿੱਲੀ ਹਵਾਈ ਅੱਡੇ 'ਤੇ ਪਾਇਲਟ ਵਲੋਂ ਯਾਤਰੀ ਦੀ ਕੁੱਟਮਾਰ

Ad Position 21
No active advertisement
ਅਜੀਤ ਡੈਸਕ 21-12-2025

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਜਾਂਚ ਦੇ ਆਦੇਸ਼-ਪਾਇਲਟ ਮੁਅੱਤਲ
ਨਵੀਂ ਦਿੱਲੀ, 20 ਦਸੰਬਰ (ਜਗਤਾਰ ਸਿੰਘ)-ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਯਾਤਰੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 'ਤੇ ਇਕ ਆਫ਼-ਡਿਊਟੀ ਪਾਇਲਟ ਨੇ ਇਕ ਯਾਤਰੀ ਨਾਲ ਕੁੱਟਮਾਰ ਕੀਤੀ | ਇਸ ਘਟਨਾ ਤੋਂ ਬਾਅਦ ਯਾਤਰੀ ਨੇ ਸੋਸ਼ਲ ਮੀਡੀਆ 'ਤੇ ਘਟਨਾ ਦੇ ਵੇਰਵੇ ਸਾਂਝੇ ਕੀਤੇ ਤੇ ਨਾਲ ਹੀ ਪਾਇਲਟ ਦੇ ਕੱਪੜਿਆਂ ਅਤੇ ਆਪਣੇ ਜ਼ਖ਼ਮੀ ਚਿਹਰੇ ਦੀ ਫ਼ੋਟੋ ਪੋਸਟ ਕੀਤੀ | ਘਟਨਾ ਦੀ ਜਾਣਕਾਰੀ ਮਿਲਦੇ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਂਚ ਦੇ ਆਦੇਸ਼ ਦਿੱਤੇ | ਏਅਰ ਇੰਡੀਆ ਐਕਸਪ੍ਰੈਸ ਨੇ ਪਾਇਲਟ ਕੈਪਟਨ ਵਿਰੇਂਦਰ ਸੇਜਵਾਲ ਨੂੰ ਵੀ ਮੁਅੱਤਲ ਕਰ ਦਿੱਤਾ ਹੈ | ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਪਾਇਲਟ ਡਿਊਟੀ 'ਤੇ ਨਹੀਂ ਸੀ ਤੇ ਇਕ ਹੋਰ ਉਡਾਣ 'ਚ ਯਾਤਰੀ ਸੀ | ਪਾਇਲਟ ਨੂੰ ਹਟਾ ਦਿੱਤਾ ਗਿਆ ਹੈ ਤੇ ਜਾਂਚ ਪੂਰੀ ਹੋਣ ਬਾਅਦ ਕਾਰਵਾਈ ਕੀਤੀ ਜਾਵੇਗੀ | ਘਟਨਾ ਤੋਂ ਬਾਅਦ ਯਾਤਰੀ ਅੰਕਿਤ ਦੀਵਾਨ ਨੇ ਇਕ ਪੋਸਟ ਲਿਖੀ, ਜਿਸ ਵਿਚ ਕਿਹਾ ਗਿਆ ਸੀ ਕਿ ਉਸ 'ਤੇ ਮਾਮਲਾ ਬੰਦ ਕਰਨ ਲਈ ਦਬਾਅ ਪਾਇਆ ਗਿਆ ਸੀ | ਉਸ ਨੂੰ ਇਕ ਪੱਤਰ ਲਿਖਣ ਲਈ ਮਜਬੂਰ ਕੀਤਾ ਗਿਆ | ਯਾਤਰੀ ਨੇ ਕਿਹਾ ਕਿ ਜੇਕਰ ਉਸ ਸਮੇਂ ਉਹ (ਯਾਤਰੀ) ਅਜਿਹਾ ਨਹੀਂ ਕਰਦੇ ਤਾਂ ਫਲਾਈਟ ਛੱਡਣੀ ਪੈ ਜਾਣੀ ਸੀ | ਯਾਤਰੀ ਨੇ ਇਹ ਵੀ ਕਿਹਾ ਕਿ ਉਸ ਦੀ 7 ਸਾਲ ਦੀ ਧੀ ਨੇ ਆਪਣੇ ਪਿਤਾ ਨੂੰ ਕੁੱਟ ਖਾਂਦੇ ਤੇ ਉਸ ਦੇ ਖ਼ੂਨ ਨਾਲ ਲੱਥਪੱਥ ਚਿਹਰੇ ਨੂੰ ਦੇਖਿਆ | ਉਸ ਸਮੇਂ ਤੋਂ ਬਾਅਦ ਉਹ ਉਦੋਂ ਤੋਂ ਸਦਮੇ 'ਚ ਹੈ |

Ad Position 22
No active advertisement
ਪਿਛਲੀ ਖ਼ਬਰ ਕੀ ਹੈ ਤੋਸ਼ਾਖ਼ਾਨਾ ਮਾਮਲਾ? ਅਗਲੀ ਖ਼ਬਰ ਇਸਰੋ ਵਲੋਂ ਗਗਨਯਾਨ ਮਿਸ਼ਨ ਲਈ ਡ੍ਰੌਗ ਪੈਰਾਸ਼ੂਟ ਟੈਸਟ ਸਫਲਤਾਪੂਰਵਕ ਪੂਰਾ
Ad Position 24