ਬੈਂਗਲੁਰੂ, 20 ਦਸੰਬਰ (ਪੀ. ਟੀ. ਆਈ.)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਗਗਨਯਾਨ ਮਿਸ਼ਨ ਲਈ ਡ੍ਰੋਗ ਪੈਰਾਸ਼ੂਟ ਯੋਗਤਾ ਟੈਸਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ | 18 ਤੇ 19 ਦਸੰਬਰ ਨੂੰ ਚੰਡੀਗੜ੍ਹ 'ਚ ਟਰਮੀਨਲ ਬੈਲਿਸਟਿਕ ਰਿਸਰਚ ਲੈਬਾਰਟਰੀ (ਟੀ.ਬੀ.ਆਰ.ਐਲ.) ਦੀ ਰੇਲ ਪਟੜੀ ਰਾਕੇਟ ਸਲੈਡ (ਆਰ. ਟੀ. ਆਰ. ਐਸ.) ਸਹੂਲਤ 'ਤੇ ਇਹ ਟੈਸਟ ਕੀਤੇ ਗਏ | ਗਗਨਯਾਨ ਚਾਲਕ ਦਲ ਦੇ ਮਾਡਿਊਲ ਲਈ ਇਕ ਗਤੀ ਘਟਾਉਣ ਵਾਲੀ ਪ੍ਰਣਾਲੀ ਵਿਕਸਤ ਕਰਨਾ ਇਸਦਾ ਮੁੱਖ ਉਦੇਸ਼ ਸੀ | ਇਸਰੋ ਦੇ ਅਨੁਸਾਰ ਵੱਖ-ਵੱਖ ਉਡਾਣ ਸਥਿਤੀਆਂ 'ਚ ਕੀਤੇ ਗਏ ਇਨ੍ਹਾਂ ਟੈਸਟਾਂ 'ਚ ਡ੍ਰੋਗ ਪੈਰਾਸ਼ੂਟ ਭਰੋਸੇਯੋਗ ਸਾਬਤ ਹੋਇਆ | ਡ੍ਰੋਗ ਪੈਰਾਸ਼ੂਟ ਪੁਲਾੜ ਤੋਂ ਵਾਪਸੀ ਦੌਰਾਨ ਚਾਲਕ ਦਲ ਦੇ ਮਾਡਿਊਲ ਨੂੰ ਸਥਿਰ ਕਰਨ ਤੇ ਇਸਦੀ ਗਤੀ ਨੂੰ ਸੁਰੱਖਿਅਤ ਪੱਧਰ ਤੱਕ ਘਟਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਸਰੋ ਦੇ ਅਨੁਸਾਰ ਡ੍ਰੋਗ ਪੈਰਾਸ਼ੂਟ 'ਤੇ ਦੋਵੇਂ ਆਰ.ਟੀ.ਆਰ.ਐਸ. ਟੈਸਟ ਪੂਰੀ ਤਰ੍ਹਾਂ ਸਫਲ ਰਹੇ, ਸਾਰੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਗਿਆ |