05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਦਿੱਲੀ ਹਵਾਈ ਅੱਡੇ 'ਤੇ 129 ਉਡਾਣਾਂ ਰੱਦ

Ad Position 21
No active advertisement
ਅਜੀਤ ਡੈਸਕ 21-12-2025
ਨਵੀਂ ਦਿੱਲੀ, 20 ਦਸੰਬਰ (ਮਿਸਰਦੀਪ ਭਾਟੀਆ)-ਰਾਸ਼ਟਰੀ ਰਾਜਧਾਨੀ ਸਮੇਤ ਉੱਤਰੀ ਭਾਰਤ 'ਚ ਪਈ ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ 'ਤੇ ਘੱਟੋ-ਘੱਟ 129 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ | ਸੰਘਣੀ ਧੁੰਦ ਕਾਰਨ ਦਿੱਲੀ ਤੇ ਹੋਰ ਹਵਾਈ ਅੱਡਿਆਂ 'ਤੇ ਪਿਛਲੇ ਕਈ ਦਿਨਾਂ ਤੋਂ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ | ਅਧਿਕਾਰੀ ਨੇ ਕਿਹਾ ਕਿ ਘੱਟੋ-ਘੱਟ 66 ਆਗਮਨ ਤੇ 63 ਰਵਾਨਗੀ ਰੱਦ ਕਰ ਦਿੱਤੀਆਂ ਗਈਆਂ ਹਨ | ਸੰਘਣੀ ਧੁੰਦ ਕਾਰਨ ਬੀਤੇ ਦਿਨ 177 ਉਡਾਣਾਂ ਰੱਦ ਕੀਤੀਆਂ ਗਈਆਂ ਜਦਕਿ 500 ਤੋਂ ਵੱਧ ਉਡਾਣਾਂ 'ਚ ਦੇਰੀ ਹੋਈ | ਦੇਸ਼ ਦੇ ਸਭ ਤੋਂ ਵੱਧ ਵਿਅਸਤ ਹਵਾਈ ਅੱਡੇ ਦਾ ਪ੍ਰਭਾਵ ਯਾਤਰੀਆਂ ਅਤੇ ਏਅਰਲਾਈਨਾਂ 'ਤੇ ਪਿਆ, ਕਿਉਂਕਿ ਸੰਘਣੀ ਧੁੰਦ ਕਾਰਨ ਦਿ੍ਸ਼ਟਤਾ ਬਹੁਤ ਘੱਟ ਗਈ |

Ad Position 22
No active advertisement
ਪਿਛਲੀ ਖ਼ਬਰ ਇਸਰੋ ਵਲੋਂ ਗਗਨਯਾਨ ਮਿਸ਼ਨ ਲਈ ਡ੍ਰੌਗ ਪੈਰਾਸ਼ੂਟ ਟੈਸਟ ਸਫਲਤਾਪੂਰਵਕ ਪੂਰਾ ਅਗਲੀ ਖ਼ਬਰ ਮੰਤਰੀ ਮੰਡਲ ਵਲੋਂ ਮਗਨਰੇਗਾ 'ਤੇ ਵਿਚਾਰ ਲਈ ਵਿਸ਼ੇਸ਼ ਇਜਲਾਸ 30 ਨੂੰ ਸੱਦਣ ਦਾ ਫ਼ੈਸਲਾ
Ad Position 24